IMG-LOGO
ਹੋਮ ਰਾਸ਼ਟਰੀ: ਗ੍ਰੇਟਰ ਨੋਇਡਾ ਸੁਸਾਇਟੀ 'ਚ ਵੱਡਾ ਹਾਦਸਾ: 23ਵੀਂ ਮੰਜ਼ਿਲ ਦੀ ਬਾਲਕੋਨੀ...

ਗ੍ਰੇਟਰ ਨੋਇਡਾ ਸੁਸਾਇਟੀ 'ਚ ਵੱਡਾ ਹਾਦਸਾ: 23ਵੀਂ ਮੰਜ਼ਿਲ ਦੀ ਬਾਲਕੋਨੀ 'ਚੋਂ ਡਿੱਗਣ ਨਾਲ ਪਿਓ-ਪੁੱਤਰ ਦੀ ਦਰਦਨਾਕ ਮੌਤ

Admin User - Oct 30, 2026 02:02 PM
IMG

ਗ੍ਰੇਟਰ ਨੋਇਡਾ ਵੈਸਟ ਸਥਿਤ ਗੌੜ ਸਿਟੀ-2 ਦੀ 'ਮਹਾਗੁਨ ਮਾਈਵੁੱਡਸ' ਸੁਸਾਇਟੀ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੇਹੱਦ ਮੰਦਭਾਗੀ ਅਤੇ ਹਿਰਦੇਵੇਧਕ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਸਾਇਟੀ ਦੇ ਟਾਵਰ-23 ਦੀ 23ਵੀਂ ਮੰਜ਼ਿਲ 'ਤੇ ਸਥਿਤ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗਣ ਕਾਰਨ ਪਿਓ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੀ ਸੁਸਾਇਟੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕਾਂ ਦੀ ਪਛਾਣ 40 ਸਾਲਾ ਰਣਦੀਪ ਪਾਤਰਾ ਅਤੇ ਉਨ੍ਹਾਂ ਦੇ 11 ਸਾਲਾ ਮਾਸੂਮ ਪੁੱਤਰ ਆਰਵ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਸਵੇਰੇ ਜਲਦੀ ਖਾਟੂ ਸ਼ਿਆਮ ਮੰਦਰ ਦੇ ਦਰਸ਼ਨਾਂ ਲਈ ਜਾਣਾ ਸੀ। ਪੂਜਾ ਦੀ ਤਿਆਰੀ ਲਈ ਰਣਦੀਪ ਆਪਣੇ ਪੁੱਤਰ ਨਾਲ ਬਾਲਕੋਨੀ ਵਿੱਚ ਲਗਾਏ ਗਮਲਿਆਂ ਤੋਂ ਫੁੱਲ ਤੋੜਨ ਗਏ ਸਨ। ਮੀਂਹ ਕਾਰਨ ਬਾਲਕੋਨੀ ਵਿੱਚ ਫਰਸ਼ ਗਿੱਲਾ ਸੀ ਅਤੇ ਪੌੜੀ 'ਤੇ ਚੜ੍ਹ ਕੇ ਫੁੱਲ ਤੋੜਦਿਆਂ ਹੀ ਰਣਦੀਪ ਦਾ ਪੈਰ ਫਿਸਲ ਗਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।


ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਪੁੱਜੀ ਥਾਣਾ ਬਿਸਰਖ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੰਚਨਾਮਾ ਭਰਨ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.