IMG-LOGO
ਹੋਮ ਪੰਜਾਬ: ਸਿਵਲ ਹਸਪਤਾਲ ਪੱਟੀ ’ਚ ਕਰੋੜਾਂ ਦਾ ਘੁਟਾਲਾ: 6 ਸਾਲਾਂ ਤੋਂ...

ਸਿਵਲ ਹਸਪਤਾਲ ਪੱਟੀ ’ਚ ਕਰੋੜਾਂ ਦਾ ਘੁਟਾਲਾ: 6 ਸਾਲਾਂ ਤੋਂ ਚੱਲ ਰਹੀ ਸੀ ਹੇਰਾਫੇਰੀ, ਕੰਪਿਊਟਰ ਆਪਰੇਟਰ ਫਰਾਰ

Admin User - Nov 04, 2026 12:38 PM
IMG

ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ ਵਿੱਚ ਵੱਡੇ ਪੱਧਰ 'ਤੇ ਧਾਂਦਲੀ ਦਾ ਪਰਦਾਫਾਸ਼ ਹੋਇਆ ਹੈ। ਸਿਹਤ ਵਿਭਾਗ ਦੀ ਆਡਿਟ ਟੀਮ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਲਗਭਗ 1 ਕਰੋੜ ਰੁਪਏ ਦੀ ਵਿੱਤੀ ਹੇਰਾਫੇਰੀ ਉਜਾਗਰ ਹੋਈ ਹੈ। ਮਾਮਲੇ ਦਾ ਖੁਲਾਸਾ ਹੁੰਦਿਆਂ ਹੀ ਹਸਪਤਾਲ ਵਿੱਚ ਹੜਕੰਪ ਮਚ ਗਿਆ ਹੈ।


ਮਿਲੀ ਜਾਣਕਾਰੀ ਅਨੁਸਾਰ, ਇਸ ਵਿੱਤੀ ਗੜਬੜੀ ਦਾ ਮੁੱਖ ਦੋਸ਼ ਆਊਟਸੋਰਸ ਕੰਪਨੀ ਰਾਹੀਂ ਤਾਇਨਾਤ ਕੰਪਿਊਟਰ ਆਪਰੇਟਰ ਗੁਰਿੰਦਰਪਾਲ ਸਿੰਘ (ਨਿਵਾਸੀ ਘਰਿਆਲਾ) 'ਤੇ ਲੱਗਾ ਹੈ, ਜੋ ਸਾਲ 2018 ਤੋਂ ਇੱਥੇ ਸੇਵਾਵਾਂ ਦੇ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਮਾਪੇ ਵੀ ਇਸੇ ਹਸਪਤਾਲ ਵਿੱਚ ਲੈਬਾਰਟਰੀ ਟੈਕਨੀਸ਼ੀਅਨ ਵਜੋਂ ਸੇਵਾਮੁਕਤ ਹੋ ਚੁੱਕੇ ਹਨ।


ਦੋਸ਼ ਹਨ ਕਿ ਆਪਰੇਟਰ ਨੇ ਸਟਾਫ਼ ਦੀਆਂ ਤਨਖਾਹਾਂ ਅਤੇ ਹਸਪਤਾਲ ਦੇ ਹੋਰ ਖਰਚਿਆਂ ਨਾਲ ਸਬੰਧਤ ਵਿੱਤੀ ਰਿਕਾਰਡ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲਈ ਹੋਈ ਸੀ। ਇਸੇ ਦੌਰਾਨ ਜਾਅਲੀ ਆਈਡੀਜ਼ ਤਿਆਰ ਕਰਕੇ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਸਰਕਾਰੀ ਖਾਤਿਆਂ 'ਚੋਂ ਰਕਮ ਕਢਵਾਈ ਜਾਂਦੀ ਰਹੀ।


ਗੜਬੜੀ ਦਾ ਪਤਾ ਲੱਗਣ ਤੋਂ ਬਾਅਦ ਦੋਸ਼ੀ ਆਪਰੇਟਰ ਡਿਊਟੀ ਤੋਂ ਗਾਇਬ ਹੈ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਦੂਜੇ ਪਾਸੇ, ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਉਸ ਦੀ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।


ਇਸ ਘਟਨਾ ਨੇ ਸਿਹਤ ਵਿਭਾਗ ਦੀ ਅੰਦਰੂਨੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ 6 ਸਾਲਾਂ ਦੌਰਾਨ ਕਈ ਵਾਰ ਵਿਭਾਗੀ ਆਡਿਟ ਹੋਣ ਦੇ ਬਾਵਜੂਦ ਇੰਨੀ ਵੱਡੀ ਰਕਮ ਦੀ ਹੇਰਾਫੇਰੀ ਨਜ਼ਰਅੰਦਾਜ਼ ਹੁੰਦੀ ਰਹੀ। ਆਮ ਚਰਚਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਹਸਪਤਾਲ ਦੇ ਕੁਝ ਹੋਰ ਉੱਚ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।


ਸਿਵਲ ਸਰਜਨ ਡਾ. ਸੰਦੀਪ ਧਵਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਆਡਿਟ ਟੀਮ ਦੀ ਜਾਂਚ ਵਿੱਚ 1 ਕਰੋੜ ਰੁਪਏ ਦੇ ਕਰੀਬ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਤੇ ਪੁਲਿਸ ਕਾਰਵਾਈ ਲਈ ਕੇਸ ਭੇਜਿਆ ਜਾ ਰਿਹਾ ਹੈ। ਵਿਸਥਾਰਤ ਜਾਂਚ ਤੋਂ ਬਾਅਦ ਹੀ ਘੁਟਾਲੇ ਦੀ ਅਸਲ ਰਕਮ ਅਤੇ ਹੋਰ ਸ਼ਾਮਲ ਚਿਹਰਿਆਂ ਦਾ ਖੁਲਾਸਾ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.