IMG-LOGO
ਹੋਮ ਪੰਜਾਬ, ਚੰਡੀਗੜ੍ਹ, PML SD ਬਿਜ਼ਨਸ ਸਕੂਲ ਚੰਡੀਗੜ੍ਹ ਦੀ ਵੱਡੀ ਪ੍ਰਾਪਤੀ, PGDM ਪ੍ਰੋਗਰਾਮ...

PML SD ਬਿਜ਼ਨਸ ਸਕੂਲ ਚੰਡੀਗੜ੍ਹ ਦੀ ਵੱਡੀ ਪ੍ਰਾਪਤੀ, PGDM ਪ੍ਰੋਗਰਾਮ ਨੂੰ NBA ਵੱਲੋਂ ਮਿਲੀ ਮਾਨਤਾ

Admin User - Nov 04, 2026 09:01 PM
IMG

ਪੀ.ਐੱਮ.ਐੱਲ. ਐੱਸ.ਡੀ. ਬਿਜ਼ਨਸ ਸਕੂਲ, ਚੰਡੀਗੜ੍ਹ ਨੇ ਪ੍ਰਬੰਧਕੀ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਜੀ.ਜੀ.ਡੀ.ਐੱਸ.ਡੀ. ਕਾਲਜ ਸੁਸਾਇਟੀ (GGDSD College Society) ਅਧੀਨ ਸਾਲ 2020 ਵਿੱਚ ਸਥਾਪਿਤ ਇਸ ਸੰਸਥਾ ਦੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (PGDM) ਪ੍ਰੋਗਰਾਮ ਨੂੰ ਨੈਸ਼ਨਲ ਬੋਰਡ ਆਫ਼ ਐਕਰੀਡੇਸ਼ਨ (NBA) ਵੱਲੋਂ ਮਾਨਤਾ ਦਿੱਤੀ ਗਈ ਹੈ। ਇਸ ਪ੍ਰਾਪਤੀ ਨੂੰ ਸੰਸਥਾ ਦੀ ਅਕਾਦਮਿਕ ਗੁਣਵੱਤਾ, ਉੱਚ ਸਿੱਖਿਆ ਦੇ ਮਿਆਰਾਂ ਅਤੇ ਵਿਦਿਆਰਥੀਆਂ ਨੂੰ ਬਿਹਤਰ ਪ੍ਰਬੰਧਕੀ ਸਿੱਖਿਆ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਦੀ ਅਹਿਮ ਮਾਨਤਾ ਮੰਨਿਆ ਜਾ ਰਿਹਾ ਹੈ।

ਇਸ ਉਪਲਬਧੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਸੰਸਥਾ ਦੀ ਚੇਅਰਪਰਸਨ ਅਤੇ GGDSD ਸੁਸਾਇਟੀ ਦੀ ਪ੍ਰਧਾਨ ਵੈਸ਼ਾਲੀ ਸ਼ਰਮਾ ਨੇ ਕਿਹਾ ਕਿ NBA ਦੀ ਮਾਨਤਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਹ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਨੈਤਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।

ਇਸ ਸਫ਼ਲਤਾ ਦਾ ਸਿਹਰਾ ਸੰਸਥਾ ਦੇ ਡਾਇਰੈਕਟਰ ਡਾ. ਕਪਿਲ ਪਾਂਡਲਾ ਦੀ ਅਗਵਾਈ ਨੂੰ ਵੀ ਦਿੱਤਾ ਗਿਆ। ਉਨ੍ਹਾਂ ਦੇ ਮਾਰਗਦਰਸ਼ਨ ਹੇਠ ਅਕਾਦਮਿਕ ਮਿਆਰਾਂ ਨੂੰ ਉੱਚਾ ਚੁੱਕਣ, ਉਦਯੋਗਿਕ ਸੰਸਥਾਵਾਂ ਨਾਲ ਤਾਲਮੇਲ ਵਧਾਉਣ ਅਤੇ ਸੰਸਥਾ ਦੇ ਸਮੁੱਚੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ।

ਇਸ ਮੌਕੇ GGDSD ਸੁਸਾਇਟੀ ਦੇ ਅਹੁਦੇਦਾਰਾਂ ਡਾ. ਸਿਧਾਰਥ ਸ਼ਰਮਾ, ਜਤਿੰਦਰ ਭਾਟੀਆ, ਡਾ. ਪੀ.ਕੇ. ਬਜਾਜ, ਡਾ. ਐੱਸ.ਸੀ. ਵੈਦਿਆ ਅਤੇ ਡਾ. ਐੱਸ.ਕੇ. ਸ਼ਰਮਾ ਦੇ ਸਹਿਯੋਗ ਅਤੇ ਰਹਿਨੁਮਾਈ ਦੀ ਵੀ ਸ਼ਲਾਘਾ ਕੀਤੀ ਗਈ।

ਡਾਇਰੈਕਟਰ ਡਾ. ਕਪਿਲ ਪਾਂਡਲਾ ਨੇ ਇਸ ਪ੍ਰਾਪਤੀ ਲਈ ਗਵਰਨਿੰਗ ਬਾਡੀ, ਸਮੁੱਚੇ ਸਟਾਫ਼, ਮੌਜੂਦਾ ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ NBA ਮਾਨਤਾ ਪ੍ਰਕਿਰਿਆ ਦੌਰਾਨ ਮਾਰਗਦਰਸ਼ਨ ਕਰਨ ਵਾਲੇ ਮੈਂਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਸੰਸਥਾ ਦੀਆਂ ਕੋਸ਼ਿਸ਼ਾਂ ਨੂੰ ਨਵੀਂ ਪਛਾਣ ਦੇਣ ਦੇ ਨਾਲ-ਨਾਲ ਖੋਜ, ਨਵੀਨਤਾ ਅਤੇ ਉਦਯੋਗ ਤੇ ਅਕਾਦਮਿਕ ਖੇਤਰ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਨਾ ਸਰੋਤ ਬਣੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.