IMG-LOGO
ਹੋਮ ਪੰਜਾਬ, ਰਾਸ਼ਟਰੀ, ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਤਬਦੀਲ: ਦੇਸ਼ ਭਰ ਵਿੱਚ ਅੱਗ...

ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਤਬਦੀਲ: ਦੇਸ਼ ਭਰ ਵਿੱਚ ਅੱਗ ਲੱਗਣ ਤੇ ਪਟਾਕਿਆਂ ਦੇ ਹਾਦਸਿਆਂ ਨਾਲ ਦਰਜਨਾਂ ਲੋਕਾਂ ਦੀ ਮੌਤ

Admin User - Nov 09, 2026 11:56 AM
IMG

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਇਸ ਵਾਰ ਦੇਸ਼ ਦੇ ਕਈ ਪਰਿਵਾਰਾਂ ਲਈ ਨਾ ਭੁੱਲਣ ਵਾਲਾ ਗ਼ਮ ਦੇ ਗਿਆ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅੱਗ ਲੱਗਣ ਅਤੇ ਆਤਿਸ਼ਬਾਜ਼ੀ ਦੌਰਾਨ ਵਾਪਰੇ ਦਰਦਨਾਕ ਹਾਦਸਿਆਂ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਗਏ।


ਮੱਧ ਪ੍ਰਦੇਸ਼ 'ਚ ਭਾਰੀ ਤਬਾਹੀ, ਕਈ ਜਾਨਾਂ ਗਈਆਂ

ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਬਰਹੀ ਖੇਤਰ ਵਿੱਚ ਦੀਵਾਲੀ ਦੀ ਅੱਧੀ ਰਾਤ ਇੱਕ ਕਰੌਕਰੀ ਦੀ ਦੁਕਾਨ 'ਚ ਲੱਗੀ ਅਚਾਨਕ ਅੱਗ ਨੇ ਤਿੰਨ ਮੰਜ਼ਿਲਾ ਇਮਾਰਤ ਨੂੰ ਲਪੇਟ ਵਿੱਚ ਲੈ ਲਿਆ। ਧੂੰਏਂ ਅਤੇ ਲਾਟਾਂ ਕਾਰਨ ਅੰਦਰ ਮੌਜੂਦ ਪਰਿਵਾਰ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਮਿਲਿਆ। ਬਚਾਅ ਟੀਮਾਂ ਨੇ ਜੇ.ਸੀ.ਬੀ. ਦੀ ਮਦਦ ਨਾਲ ਕੰਧਾਂ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕਾਂ ਵਿੱਚ 77 ਸਾਲਾ ਪੂਰਨ ਅਗਰਵਾਲ, ਉਨ੍ਹਾਂ ਦੀ ਪਤਨੀ, ਨੂੰਹ, ਦੋ ਬੱਚੇ (14 ਸਾਲ ਤੇ 6 ਸਾਲ) ਅਤੇ ਇੱਕ ਦੋ ਮਹੀਨਿਆਂ ਦਾ ਮਾਸੂਮ ਬੱਚਾ ਸ਼ਾਮਲ ਹੈ।


ਇਸੇ ਤਰ੍ਹਾਂ ਸਿਵਨੀ ਜ਼ਿਲ੍ਹੇ ਦੇ ਛਪਾਰਾ 'ਚ ਤੜਕੇ 3 ਵਜੇ ਇੱਕ ਸਰਾਫ਼ਾ ਕਾਰੋਬਾਰੀ ਦੇ ਘਰ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਉੱਜੈਨ ਦੇ ਨਾਗਝਿਰੀ ਇਲਾਕੇ 'ਚ ਦੋ ਮੰਜ਼ਿਲਾ ਮਕਾਨ ਵਿੱਚ ਲੱਗੀ ਅੱਗ ਕਾਰਨ 107 ਸਾਲਾ ਬਜ਼ੁਰਗ ਦੀ ਜਾਨ ਚਲੀ ਗਈ, ਜਦਕਿ ਪਰਿਵਾਰ ਦੇ 10 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।


ਮਹਾਰਾਸ਼ਟਰ ਅਤੇ ਓਡੀਸ਼ਾ 'ਚ ਜ਼ਹਿਰੀਲੇ ਧੂੰਏਂ ਨੇ ਲਈਆਂ ਜਾਨਾਂ

ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ਦੇ ਯੇਡਸ਼ੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਅਤੇ ਘਰ 'ਚ ਭਿਆਨਕ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ 6 ਮੈਂਬਰ ਜ਼ਹਿਰੀਲੇ ਧੂੰਏਂ ਨਾਲ ਦਮ ਘੁੱਟਣ ਅਤੇ ਝੁਲਸਣ ਕਾਰਨ ਦਮ ਤੋੜ ਗਏ। ਮੁੰਬਈ ਦੇ ਅੰਧੇਰੀ (ਲੋਖੰਡਵਾਲਾ) ਦੀ ਉੱਚੀ ਇਮਾਰਤ ਵਿੱਚ ਵੀ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ, ਜਦਕਿ ਪੁਣੇ ਵਿੱਚ ਅੱਗ ਲੱਗਣ ਦੀਆਂ 63 ਘਟਨਾਵਾਂ ਦਰਜ ਕੀਤੀਆਂ ਗਈਆਂ।


ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਨਾਲੀਪੁਰ ਵਿੱਚ ਸ਼ਨੀਵਾਰ ਰਾਤ ਇੱਕ ਘਰ 'ਚ ਅੱਗ ਲੱਗਣ ਨਾਲ 42 ਸਾਲਾ ਔਰਤ, ਉਸ ਦੀ ਧੀ ਅਤੇ ਦੋ ਛੋਟੇ ਬੱਚਿਆਂ ਸਮੇਤ ਪਰਿਵਾਰ ਦੇ 4 ਜਾਨੀ ਨੁਕਸਾਨ ਦੀ ਖ਼ਬਰ ਹੈ।


ਸੁਰੱਖਿਆ ਦੇ ਪ੍ਰਬੰਧਾਂ 'ਤੇ ਉੱਠੇ ਸਵਾਲ: ਅਸਾਮ, ਰਾਜਸਥਾਨ ਤੇ ਦਿੱਲੀ 'ਚ ਹਾਦਸੇ

ਅਸਾਮ ਦੇ ਡਿਬਰੂਗੜ੍ਹ ਸਥਿਤ ਆਇਲ ਇੰਡੀਆ (OIL) ਦੇ ਪਲਾਂਟ 'ਚ ਵਾਪਰੇ ਉਦਯੋਗਿਕ ਹਾਦਸੇ ਵਿੱਚ 4 ਕਰਮਚਾਰੀਆਂ ਦੀ ਝੁਲਸ ਕੇ ਮੌਤ ਹੋ ਗਈ, ਜਿਸ ਨਾਲ ਉਦਯੋਗਿਕ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।


ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਫਾਲਨਾ 'ਚ ਪਟਾਕਿਆਂ ਦੀ ਦੁਕਾਨ 'ਤੇ ਚੰਗਿਆੜੀ ਡਿੱਗਣ ਨਾਲ ਲੱਗੀ ਅੱਗ 'ਚ 2 ਲੋਕਾਂ ਦੀ ਮੌਤ ਹੋ ਗਈ। ਦਿੱਲੀ ਦੇ ਨਰੇਲਾ 'ਚ ਪਟਾਕੇ ਦਾ ਰਾਕੇਟ ਲੱਗਣ ਕਾਰਨ ਇੱਕ 10 ਸਾਲਾ ਮਾਸੂਮ ਬੱਚੇ ਦੀ ਜਾਨ ਚਲੀ ਗਈ, ਜਦਕਿ ਤਾਮਿਲਨਾਡੂ ਤੋਂ ਵੀ ਆਤਿਸ਼ਬਾਜ਼ੀ ਦੌਰਾਨ ਇੱਕ ਬੱਚੇ ਦੀ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।


ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸਾਰੇ ਹਾਦਸਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.