ਤਾਜਾ ਖਬਰਾਂ
ਨਵੀਆਂ ਦਰਾਂ ਮੁਤਾਬਕ ਵੱਖ-ਵੱਖ ਕਿਸਮਾਂ ਦੇ ਦੁੱਧ ਦੀ ਕੀਮਤ ਵਿੱਚ 2 ਤੋਂ 6 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕੀਤਾ ਗਿਆ ਹੈ। ਟੋਨਡ ਦੁੱਧ ਹੁਣ 2 ਰੁਪਏ, ਫੁੱਲ ਕਰੀਮ ਦੁੱਧ 4 ਰੁਪਏ ਅਤੇ ਫੁੱਲ ਕਰੀਮ ਮੱਝ ਦਾ ਦੁੱਧ 6 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ।
ਦਿੱਲੀ-ਐਨਸੀਆਰ ਵਿੱਚ ਵੀ ਨਵੀਆਂ ਕੀਮਤਾਂ ਦਾ ਅਸਰ ਦੇਖਣ ਨੂੰ ਮਿਲੇਗਾ। ਥੋਕ ਵੈਂਡਿੰਗ ਮਸ਼ੀਨਾਂ ਰਾਹੀਂ ਮਿਲਣ ਵਾਲੇ ਟੋਨਡ ਦੁੱਧ ਦੀ ਕੀਮਤ 58 ਰੁਪਏ ਤੋਂ ਵਧ ਕੇ 60 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਸੇ ਤਰ੍ਹਾਂ ਫੁੱਲ ਕਰੀਮ ਪੈਕ ਦੁੱਧ 72 ਰੁਪਏ ਦੀ ਬਜਾਏ 76 ਰੁਪਏ ਅਤੇ ਪੈਕਡ ਟੋਨਡ ਦੁੱਧ 60 ਰੁਪਏ ਦੀ ਬਜਾਏ 62 ਰੁਪਏ ਪ੍ਰਤੀ ਲੀਟਰ ਮਿਲੇਗਾ। ਉੱਥੇ ਹੀ 6.5 ਫੀਸਦੀ ਫੈਟ ਵਾਲੇ ਫੁੱਲ ਕਰੀਮ ਮੱਝ ਦੇ ਦੁੱਧ ਦੀ ਕੀਮਤ 80 ਰੁਪਏ ਤੋਂ ਵਧ ਕੇ 86 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਵੱਲੋਂ ਅਮੂਲ ਦੇ ਮੁੱਖ ਤਾਜ਼ੇ ਪਾਊਚ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਦੇਸ਼ ਭਰ ਵਿੱਚ ਕਰੀਬ 4 ਤੋਂ 5 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਇਸ ਤਹਿਤ ਅਮੂਲ ਟੋਨਡ ਦੁੱਧ 2 ਰੁਪਏ ਅਤੇ ਅਮੂਲ ਗੋਲਡ 4 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਕੰਪਨੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਦੁੱਧ ਦੇ ਉਤਪਾਦਨ, ਪ੍ਰੋਸੈਸਿੰਗ, ਪੈਕਿੰਗ ਸਮੱਗਰੀ ਅਤੇ ਈਂਧਨ ਤੇ ਆਵਾਜਾਈ ਦੇ ਖਰਚਿਆਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਧੀਆਂ ਲਾਗਤਾਂ ਦੇ ਮੱਦੇਨਜ਼ਰ ਦੁੱਧ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਇਸ ਫੈਸਲੇ ਨਾਲ ਹੁਣ ਆਮ ਪਰਿਵਾਰਾਂ ਦੇ ਮਹੀਨਾਵਾਰ ਰਸੋਈ ਬਜਟ ’ਤੇ ਵੀ ਵਾਧੂ ਬੋਝ ਪੈ ਸਕਦਾ ਹੈ।
Get all latest content delivered to your email a few times a month.