IMG-LOGO
ਹੋਮ ਹਰਿਆਣਾ: ਹਰਿਆਣਾ ਦੇ BJP ਵਿਧਾਇਕ ਦੀ ਧੀ ਦਾ ਸ਼ਾਹੀ ਵਿਆਹ ਬਣਿਆ...

ਹਰਿਆਣਾ ਦੇ BJP ਵਿਧਾਇਕ ਦੀ ਧੀ ਦਾ ਸ਼ਾਹੀ ਵਿਆਹ ਬਣਿਆ ਚਰਚਾ ਦਾ ਵਿਸ਼ਾ, 30 ਹਜ਼ਾਰ ਮਹਿਮਾਨਾਂ ਲਈ ਸ਼ੁੱਧ ਦੇਸੀ ਘਿਓ ਦੇ ਪਕਵਾਨਾਂ ਦਾ ਖ਼ਾਸ ਇੰਤਜ਼ਾਮ

Admin User - Nov 13, 2026 08:24 PM
IMG

ਹਰਿਆਣਾ ਵਿੱਚ ਭਾਜਪਾ ਵਿਧਾਇਕ ਉਮੇਦ ਪਟੁਵਾਸ ਦੀ ਧੀ ਦਾ ਵਿਆਹ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਇਸ ਵਿਆਹ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਕਰੀਬ 30 ਹਜ਼ਾਰ ਮਹਿਮਾਨਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਖਾਣ-ਪੀਣ ਤੋਂ ਲੈ ਕੇ ਬੈਠਣ ਅਤੇ ਪਾਰਕਿੰਗ ਤੱਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਵਿਆਹ ਦੀ ਖ਼ਾਸ ਗੱਲ ਇਹ ਹੈ ਕਿ ਵਿਧਾਇਕ ਵੱਲੋਂ ਆਪਣੇ ਹਲਕੇ ਦੀਆਂ ਸਾਰੀਆਂ 108 ਪੰਚਾਇਤਾਂ ਨੂੰ ਸੱਦਾ ਦਿੱਤਾ ਗਿਆ ਹੈ। ਪਿੰਡਾਂ ਵਿੱਚ ਲੋਕਾਂ ਤੱਕ ਸੱਦਾ ਪਹੁੰਚਾਉਣ ਲਈ ਰਵਾਇਤੀ ਮੁਨਾਦੀ ਵੀ ਕਰਵਾਈ ਗਈ। ਇਸ ਤੋਂ ਇਲਾਵਾ ਦਾਦਰੀ, ਭਿਵਾਨੀ ਅਤੇ ਗੁਰੂਗ੍ਰਾਮ ਦੇ ਲੋਕਾਂ ਨੂੰ ਵੀ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪਰਿਵਾਰਕ ਸਮਾਗਮ ਹੈ ਅਤੇ ਇਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਵਿਆਹ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਕੈਬਨਿਟ ਮੰਤਰੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਅਧਿਕਾਰੀਆਂ ਅਤੇ ਪੱਤਰਕਾਰਾਂ ਦੇ ਪਹੁੰਚਣ ਦੀ ਉਮੀਦ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਕਿਸੇ ਨੂੰ ਸੱਦਾ ਪੱਤਰ ਨਹੀਂ ਮਿਲ ਸਕਿਆ ਤਾਂ ਵੀ ਉਹ ਸਮਾਗਮ ਵਿੱਚ ਆ ਕੇ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇ ਸਕਦਾ ਹੈ।

ਵੱਡੀ ਗਿਣਤੀ ਵਿੱਚ ਮਹਿਮਾਨਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਦੀ ਰਿਹਾਇਸ਼ ਦੇ ਪਿੱਛੇ ਕਰੀਬ 4 ਏਕੜ ਜ਼ਮੀਨ ਵਿੱਚ ਵਿਸ਼ਾਲ ਟੈਂਟ ਲਗਾਇਆ ਗਿਆ ਹੈ। ਵਾਹਨਾਂ ਦੀ ਪਾਰਕਿੰਗ ਲਈ 10 ਏਕੜ ਜਗ੍ਹਾ ਰਾਖਵੀਂ ਰੱਖੀ ਗਈ ਹੈ। ਮਹਿਮਾਨਾਂ ਦੇ ਖਾਣੇ ਲਈ 100 ਤੋਂ ਵੱਧ ਮੇਜ਼ ਲਗਾਏ ਗਏ ਹਨ, ਜਦਕਿ ਵਿਸ਼ੇਸ਼ ਮਹਿਮਾਨਾਂ ਲਈ ਵੱਖਰੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ।

ਵਿਆਹ ਦੇ ਖਾਣੇ ਦੀ ਤਿਆਰੀ ਲਈ 9 ਨਵੰਬਰ ਤੋਂ ਹੀ ਹਲਵਾਈਆਂ ਦੀ ਟੀਮ ਕੰਮ ਕਰ ਰਹੀ ਹੈ। ਮੁੱਖ ਸ਼ੈੱਫ ਸੋਨੂੰ ਕੁਮਾਰ ਮੁਤਾਬਕ ਇਸ ਸਮੇਂ 70 ਤੋਂ ਵੱਧ ਹਲਵਾਈ ਤਿਆਰੀਆਂ ਵਿੱਚ ਲੱਗੇ ਹੋਏ ਹਨ ਅਤੇ ਸਮਾਗਮ ਤੱਕ ਲਗਭਗ 500 ਕਾਰੀਗਰਾਂ ਤੇ ਸੇਵਾਦਾਰਾਂ ਦੀ ਟੀਮ ਕੰਮ ਸੰਭਾਲੇਗੀ।

20 ਤੋਂ 25 ਹਜ਼ਾਰ ਮਹਿਮਾਨਾਂ ਲਈ ਬਰਫ਼ੀ, ਲੱਡੂ, ਗੁਲਾਬ ਜਾਮੁਨ ਅਤੇ ਮੂੰਗ ਦਾਲ ਦਾ ਹਲਵਾ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਮਠਿਆਈਆਂ ਨੂੰ ਸ਼ੁੱਧ ਦੇਸੀ ਘਿਓ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਮੇਜ਼ਬਾਨੀ ਲਈ ਵਿਸ਼ੇਸ਼ ਹਰਿਆਣਵੀ ਰਵਾਇਤੀ ਪਕਵਾਨ ਵੀ ਤਿਆਰ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਡਾ. ਦੀਕਸ਼ਾ ਅਤੇ ਡਾ. ਗੋਵਿੰਦ ਦੀ ਮੰਗਣੀ ਇਸ ਸਾਲ 9 ਅਗਸਤ ਨੂੰ ਗੁਰੂਗ੍ਰਾਮ ਵਿਖੇ ਹੋਈ ਸੀ। ਹੁਣ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.