IMG-LOGO
ਹੋਮ ਪੰਜਾਬ: 16 ਦਸੰਬਰ ਨੂੰ ਬੰਗਲਾਦੇਸ਼ ਪਰਤਣਾ ਚਾਹੁੰਦੀ ਹੈ ਸ਼ੇਖ ਹਸੀਨਾ

16 ਦਸੰਬਰ ਨੂੰ ਬੰਗਲਾਦੇਸ਼ ਪਰਤਣਾ ਚਾਹੁੰਦੀ ਹੈ ਸ਼ੇਖ ਹਸੀਨਾ

Admin User - Nov 24, 2026 11:02 AM
IMG

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇੱਕ ਵਾਰ ਫਿਰ ਆਪਣੇ ਦੇਸ਼ ਵਾਪਸ ਪਰਤਣ ਦੀ ਇੱਛਾ ਨੂੰ ਲੈ ਕੇ ਚਰਚਾ ‘ਚ ਹੈ। ਸ਼ੇਖ ਹਸੀਨਾ ਨੇ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਤਾਰੀਖ ਤੈਅ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਬੰਗਲਾਦੇਸ਼ ਸਰਕਾਰ ਤੋਂ ਦਿੱਲੀ ਤੋਂ ਢਾਕਾ ਤੱਕ ਵਾਪਸੀ ਲਈ ਸਰਕਾਰੀ ਜਹਾਜ਼ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਸ਼ੇਖ ਹਸੀਨਾ ਵੱਲੋਂ 16 ਦਸੰਬਰ ਦੀ ਤਾਰੀਖ ਚੁਣਨ ਪਿੱਛੇ ਵੀ ਖ਼ਾਸ ਕਾਰਨ ਹੈ। ਦਰਅਸਲ, ਇਸ ਦਿਨ ਬੰਗਲਾਦੇਸ਼ ‘ਚ ਵਿਜੇ ਦਿਵਸ ਮਨਾਇਆ ਜਾਂਦਾ ਹੈ। 16 ਦਸੰਬਰ 1971 ਨੂੰ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਅੱਗੇ ਆਤਮ ਸਮਰਪਣ ਕੀਤਾ ਸੀ, ਜਿਸ ਨਾਲ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਖ਼ਤਮ ਹੋਈ ਸੀ।

ਸ਼ੇਖ ਹਸੀਨਾ ਦੇ ਬੁਲਾਰੇ ਸਈਅਦ ਮੋਜ਼ਾਮੇਲ ਅਲੀ ਨੇ ਦੱਸਿਆ ਕਿ ਹਸੀਨਾ ਨੇ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ 5 ਅਗਸਤ 2024 ਨੂੰ ਸ਼ੇਖ ਹਸੀਨਾ ਬੰਗਲਾਦੇਸ਼ ਦੇ ਫ਼ੌਜੀ ਜਹਾਜ਼ ਰਾਹੀਂ ਭਾਰਤ ਪਹੁੰਚੀ ਸੀ। ਹੁਣ ਉਨ੍ਹਾਂ ਦੀ ਮੰਗ ਹੈ ਕਿ ਬੰਗਲਾਦੇਸ਼ ਸਰਕਾਰ ਉਸੇ ਤਰ੍ਹਾਂ ਦਿੱਲੀ ਤੋਂ ਢਾਕਾ ਤੱਕ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰੇ। ਬੁਲਾਰੇ ਮੁਤਾਬਕ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਸੀਨਾ ਵਿਜੇ ਦਿਵਸ ਮੌਕੇ ਆਪਣੇ ਦੇਸ਼ ਪਰਤ ਸਕਣ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਸ਼ੇਖ ਹਸੀਨਾ ਨੇ ਆਪਣੇ ਬੰਗਲਾਦੇਸ਼ ਪਰਤਣ ਲਈ ਕੋਈ ਨਿਸ਼ਚਿਤ ਤਾਰੀਖ ਦੱਸੀ ਹੈ।

ਸ਼ੇਖ ਹਸੀਨਾ ਨੇ ਹਾਲ ਹੀ ‘ਚ ਦਿੱਲੀ ਸਥਿਤ ਬੰਗਲਾਦੇਸ਼ ਦੂਤਾਵਾਸ ਤੋਂ ਨਵਾਂ ਪਾਸਪੋਰਟ ਤੇ ਕੌਮੀ ਪਛਾਣ ਪੱਤਰ (NID) ਜਾਰੀ ਕਰਨ ਦੀ ਮੰਗ ਕੀਤੀ ਸੀ। ਅਗਸਤ 2024 ‘ਚ ਦੇਸ਼ ਛੱਡਣ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਪੁਰਾਣਾ ਪਾਸਪੋਰਟ ਤੇ ਕੌਮੀ ਪਛਾਣ ਪੱਤਰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ‘ਤੇ ਵੀ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਵੱਲੋਂ ਨਵੇਂ ਦਸਤਾਵੇਜ਼ਾਂ ਦੀ ਮੰਗ ਕੀਤੇ ਜਾਣ ਤੋਂ ਬਾਅਦ ਬੰਗਲਾਦੇਸ਼ ‘ਚ ਹਿੰਸਾ ਵਧਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

ਦੂਜੇ ਪਾਸੇ, ਸ਼ੇਖ ਹਸੀਨਾ ਦੀ ਵਾਪਸੀ ਨੂੰ ਲੈ ਕੇ ਬੰਗਲਾਦੇਸ਼ ਸਰਕਾਰ ਦਾ ਰੁਖ਼ ਸਖ਼ਤ ਦੱਸਿਆ ਜਾ ਰਿਹਾ ਹੈ। ਬੰਗਲਾਦੇਸ਼ ਦੇ ਇੱਕ ਮੰਤਰੀ ਨੇ ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ੇਖ ਹਸੀਨਾ ਦੇਸ਼ ਪਰਤਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ। ਮੰਤਰੀ ਮੁਤਾਬਕ, ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਲਈ ਭਾਰਤ ਤੋਂ ਸਰਕਾਰੀ ਜਹਾਜ਼ ਭੇਜਣ ਸਬੰਧੀ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ।

ਦੱਸ ਦੇਈਏ ਕਿ ਨਵੰਬਰ 2025 ‘ਚ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਸ਼ੇਖ ਹਸੀਨਾ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ‘ਤੇ ਜੁਲਾਈ 2024 ‘ਚ ਹੋਏ ਵਿਦਿਆਰਥੀ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਕ ਕਾਰਵਾਈ ਦੇ ਹੁਕਮ ਦੇਣ ਦੇ ਇਲਜ਼ਾਮ ਲਗਾਏ ਗਏ ਸਨ। ਹਾਲਾਂਕਿ, ਸ਼ੇਖ ਹਸੀਨਾ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਸ਼ਟਰ ਮੁਤਾਬਕ, ਉਸ ਸਮੇਂ ਹੋਈ ਹਿੰਸਾ ‘ਚ ਲਗਭਗ 1,400 ਲੋਕਾਂ ਦੀ ਮੌਤ ਹੋਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.