IMG-LOGO
ਹੋਮ ਪੰਜਾਬ: ਸ਼੍ਰੋਮਣੀ ਅਕਾਲੀ ਦਲ ਅਤੇ BJP ਵਿਚਾਲੇ ਗਠਜੋੜ 'ਤੇ ਬਣੀ ਸਹਿਮਤੀ!...

ਸ਼੍ਰੋਮਣੀ ਅਕਾਲੀ ਦਲ ਅਤੇ BJP ਵਿਚਾਲੇ ਗਠਜੋੜ 'ਤੇ ਬਣੀ ਸਹਿਮਤੀ! ਅੱਜ ਦੁਪਹਿਰ 1 ਵਜੇ ਗਠਜੋੜ ਦਾ ਰਸਮੀ ਐਲਾਨ ਹੋਣ ਦੀ ਖ਼ਬਰ

Admin User - Nov 24, 2026 11:28 AM
IMG

ਐਂਕਰ:- ਅਕਾਲੀ ਦਲ ਪੁਨਰ ਸੁਰਜੀਤ ਦੇ ਵੱਖ ਹੋਣ ਮਗਰੋਂ ਭਾਜਪਾ ਗੱਠਜੋੜ ਵਿੱਚ 50 ਤੋਂ 55 ਸੀਟਾਂ 'ਤੇ ਚੋਣ ਲੜਨ ਦੀ ਇੱਛਾ ਰੱਖਦੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ 45 ਤੋਂ 50 ਸੀਟਾਂ ਭਾਜਪਾ ਨੂੰ ਦੇਣ ਲਈ ਤਿਆਰ ਦੱਸਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਮੁਤਾਬਕ 10 ਤੋਂ 12 ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਦੋਵੇਂ ਪਾਰਟੀਆਂ ਆਪਣਾ ਦਾਅਵਾ ਕਰ ਰਹੀਆਂ ਹਨ ਅਤੇ ਇਨ੍ਹਾਂ ਸੀਟਾਂ ਨੂੰ ਲੈ ਕੇ ਹੀ ਪੇਚ ਫਸਿਆ ਹੋਇਆ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ 8 ਦਸੰਬਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਮੋਗਾ ਵਿੱਚ ਵੱਡੀ ਰੈਲੀ ਕਰ ਰਿਹਾ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਦੋਂ ਤੱਕ ਦੋਵੇਂ ਦਲ ਸੀਟਾਂ ਦੀ ਵੰਡ ਦਾ ਮਸਲਾ ਸੁਲਝਾ ਕੇ ਉਸੇ ਦਿਨ ਗੱਠਜੋੜ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਭਾਜਪਾ ਵੱਲੋਂ 58 ਸੀਟਾਂ 'ਤੇ ਦਾਅਵਾ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿਨ੍ਹਾਂ ਸੀਟਾਂ 'ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀ, ਉਨ੍ਹਾਂ 58 ਸੀਟਾਂ 'ਤੇ ਆਪਣਾ ਦਾਅਵਾ ਜਤਾ ਰਹੀ ਹੈ। ਇਨ੍ਹਾਂ ਵਿੱਚੋਂ 23 ਸੀਟਾਂ 'ਤੇ ਭਾਜਪਾ ਪਹਿਲੇ, 7 'ਤੇ ਦੂਜੇ ਅਤੇ 28 ਸੀਟਾਂ 'ਤੇ ਤੀਜੇ ਸਥਾਨ 'ਤੇ ਰਹੀ ਸੀ, ਜਦਕਿ 46 ਸੀਟਾਂ ਅਜਿਹੀਆਂ ਸਨ ਜਿੱਥੇ ਭਾਜਪਾ ਨੇ 18 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਅਕਾਲੀ ਦਲ ਦਾ ਵੋਟ ਸ਼ੇਅਰ ਕਾਫ਼ੀ ਘੱਟ ਰਿਹਾ। ਉੱਧਰ, ਜਿਨ੍ਹਾਂ 30 ਸੀਟਾਂ 'ਤੇ ਭਾਜਪਾ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੀ, ਉਨ੍ਹਾਂ ਵਿੱਚੋਂ ਇੱਕ ਵੀ ਸੀਟ ਛੱਡਣ ਨੂੰ ਤਿਆਰ ਨਹੀਂ ਹੈ, ਜਦਕਿ ਕੁਝ ਸੀਟਾਂ 'ਤੇ ਅਕਾਲੀ ਦਲ ਦੇ ਵੱਡੇ ਆਗੂ ਮੌਜੂਦ ਹਨ। ਇਸ ਕਾਰਨ ਅਕਾਲੀ ਦਲ 'ਤੇ ਆਪਣੇ ਆਗੂਆਂ ਨੂੰ ਐਡਜਸਟ ਕਰਨ ਦਾ ਦਬਾਅ ਬਣਿਆ ਹੋਇਆ ਹੈ। ਪਹਿਲੀਆਂ 30 ਸੀਟਾਂ ਵਿੱਚੋਂ ਹੀ ਕਰੀਬ ਛੇ ਤੋਂ ਸੱਤ ਸੀਟਾਂ ਅਜਿਹੀਆਂ ਹਨ ਜਿੱਥੇ ਅਕਾਲੀ ਦਲ ਆਪਣੇ ਆਗੂਆਂ ਨੂੰ ਚੋਣ ਲੜਾਉਣਾ ਚਾਹੁੰਦਾ ਹੈ, ਜਿਨ੍ਹਾਂ ਵਿੱਚ ਡੇਰਾ ਬੱਸੀ, ਬਠਿੰਡਾ, ਆਨੰਦਪੁਰ ਸਾਹਿਬ, ਫ਼ਿਰੋਜ਼ਪੁਰ ਸਿਟੀ ਅਤੇ ਮੋਹਾਲੀ ਦੀਆਂ ਸੀਟਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ।"


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.