ਤਾਜਾ ਖਬਰਾਂ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ 26 ਨਵੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੁੱਲ 35 ਵਾਰਡਾਂ ਦੀਆਂ ਚੋਣਾਂ ਲਈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਮੀਦਵਾਰ ਸਬੰਧਤ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀਐਸਪੀ ਚਰਨਜੀਤ ਸਿੰਘ ਵਿਰਕ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਮਿਤੀ 3 ਦਸੰਬਰ ਹੈ। ਆਮ ਆਦਮੀ ਪਾਰਟੀ (AAP) ਨੇ ਦੋ ਸੂਚੀਆਂ ਵਿੱਚ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੀਆਂ ਸੂਚੀਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪਹਿਲੀ ਸੂਚੀ ਵਿੱਚ ਵਾਰਡ-1 ਤੋਂ ਦਿਲਦਾਰ ਸਿੰਘ, 21 ਤੋਂ ਗੁਰਪ੍ਰੀਤ ਕੌਰ ਲੱਡੀ, 22 ਤੋਂ ਅੰਜੂ ਕਤਿਆਲ, 23 ਤੋਂ ਓਂਕਾਰ ਸਿੰਘ ਔਲਖ, 24 ਤੋਂ ਕੁਲਦੀਪ ਕੁਮਾਰ, 25 ਤੋਂ ਰਾਧਿਕਾ ਢੀਂਗਰਾ, 27 ਤੋਂ ਅਜੀਤ ਸਿੰਘ ਜਿੰਦ, 30 ਤੋਂ ਸਤਨਾਮ ਕੌਰ ਅਤੇ 32 ਤੋਂ ਅਰੁਣ ਪ੍ਰਭਾ ਖੁਰਚਾ ਨੂੰ ਟਿਕਟ ਦਿੱਤੀ ਗਈ ਹੈ।
ਦੂਜੀ ਸੂਚੀ ਵਿੱਚ ਵਾਰਡ-6 ਤੋਂ ਤਲਵਿੰਦਰ ਸਿੰਘ, 8 ਤੋਂ ਸੁਖਵੰਤ ਕੌਰ, 13 ਤੋਂ ਅੰਜੂ ਸੇਠੀ, 14 ਤੋਂ ਰਾਮ ਜਾਇਸਵਾਲ, 17 ਤੋਂ ਬਿੰਦੂ ਬਾਲਾ ਗਰਗ, 19 ਤੋਂ ਲਲਿਤ ਮੋਹਨ, 26 ਤੋਂ ਸਤਵਿੰਦਰ ਕੌਰ ਅਤੇ 34 ਤੋਂ ਨਰੇਂਦਰ ਭਾਟੀਆ ਉਮੀਦਵਾਰ ਐਲਾਨੇ ਗਏ ਹਨ।
Get all latest content delivered to your email a few times a month.