ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਇਕ ਦਹਿਲਾ ਦੇਣ ਵਾਲਾ ਕਤਲ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੜਕੀ ਦੀ ਲਵ ਮੈਰਿਜ ਉਸਦੇ ਪਰਿਵਾਰ ਨੂੰ ਮਨਜ਼ੂਰ ਨਾ ਹੋਣ ਕਾਰਨ ਖ਼ੂਨ ਨਾਲ ਰਿਸ਼ਤੇ ਖਤਮ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ, ਜਦੋਂ ਮਾਂ-ਧੀ ਦਵਾਈ ਲੈਣ ਲਈ ਪਿੰਡ ਵਿੱਚ ਨਿਕਲੀਆਂ, ਤਾਂ ਲੜਕੀ ਦੇ ਪਿਤਾ ਅਤੇ ਭਰਾ ਨੇ ਰਾਹ ਵਿੱਚ ਹੀ ਕਹੀ ਨਾਲ ਹਮਲਾ ਕਰ ਦਿੱਤਾ। ਇਸ ਕਾਤਿਲਾਨਾ ਹਮਲੇ ਵਿੱਚ ਜਸਮਨਦੀਪ ਕੌਰ ਅਤੇ ਉਸ ਦੀ ਨਿੱਕੀ ਬੇਟੀ ਏਕਮਨੂਰ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ, ਪਿੰਡ ਦੇ ਲੋਕ ਇਕੱਠੇ ਹੋਣ ਕਾਰਨ ਲੜਕੀ ਦੇ ਸਹੁਰੇ ਦੀ ਜਾਨ ਬਚ ਗਈ।
ਪਤਾ ਲੱਗਾ ਹੈ ਕਿ ਜਸਮਨਦੀਪ ਕੌਰ ਨੇ ਕਰੀਬ ਪੰਜ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਰਵੀ ਸ਼ਰਮਾ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦੀ ਇਕ ਧੀ ਸੀ। ਰਵੀ ਸ਼ਰਮਾ ਨਿਜੀ ਬੈਂਕ ਦੀ ਕੈਸ਼ ਵੈਨ ਚਲਾਉਂਦਾ ਹੈ ਅਤੇ ਉਸਦਾ ਕਹਿਣਾ ਹੈ ਕਿ ਉਸਦਾ ਪਿੰਡ ਵਿੱਚ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ। ਉਸਨੇ ਇਹ ਵੀ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਫ਼ਾਈਲ ਲਗਾਈ ਹੋਈ ਸੀ।
ਰਵੀ ਸ਼ਰਮਾ ਨੇ ਆਪਣੀ ਪਤਨੀ ਅਤੇ ਧੀ ਦੀ ਨਿਰਦਈ ਹੱਤਿਆ ਮਗਰੋਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
Get all latest content delivered to your email a few times a month.