IMG-LOGO
ਹੋਮ ਰਾਸ਼ਟਰੀ, ਮਨੋਰੰਜਨ, ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਝਲਕਿਆ ਦਰਦ, ਬੋਲੇ– 'ਜਦੋਂ ਦੁਨੀਆ...

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਝਲਕਿਆ ਦਰਦ, ਬੋਲੇ– 'ਜਦੋਂ ਦੁਨੀਆ ਹੱਸ ਰਹੀ ਸੀ, ਮੈਂ ਡਿਪਰੈਸ਼ਨ ਨਾਲ ਲੜ ਰਿਹਾ ਸੀ'

Admin User - Feb 11, 2026 02:12 PM
IMG

ਦੁਨੀਆ ਭਰ ਨੂੰ ਆਪਣੀ ਹਾਸੇ-ਠੱਠੇ ਨਾਲ ਨਿਹਾਲ ਕਰਨ ਵਾਲੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਚਮਕਦਾਰ ਜ਼ਿੰਦਗੀ ਦੇ ਪਿੱਛੇ ਛੁਪੇ ਹਨੇਰੇ ਪੱਖਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਪਿਲ ਨੇ ਆਪਣੇ ਡਿਪਰੈਸ਼ਨ ਦੇ ਦੌਰ ਅਤੇ ਪਿਤਾ ਦੀ ਮੌਤ ਤੋਂ ਬਾਅਦ ਆਏ ਉਤਰਾਅ-ਚੜ੍ਹਾਅ ਨੂੰ ਸਾਂਝਾ ਕਰਦਿਆਂ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ।


36 ਸਾਲ ਦੀ ਉਮਰ 'ਚ ਟੁੱਟ ਗਿਆ ਸੀ ਹੌਸਲਾ

ਕਪਿਲ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਉਹ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ। ਉਨ੍ਹਾਂ ਕਿਹਾ, "36 ਸਾਲ ਦੀ ਉਮਰ ਵਿੱਚ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਕਪਿਲ ਦਾ ਕਰੀਅਰ ਖਤਮ ਹੈ। ਪਰ ਪਰਿਵਾਰ ਦੇ ਸਾਥ ਅਤੇ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਮੁੜ ਲੀਹ 'ਤੇ ਆਈ ਅਤੇ ਮੈਂ 300 ਤੋਂ ਵੱਧ ਐਪੀਸੋਡਾਂ ਨਾਲ ਧਮਾਕੇਦਾਰ ਵਾਪਸੀ ਕੀਤੀ।"


ਪਿਤਾ ਦੀ ਯਾਦ ਵਿੱਚ ਭਿੱਜੀਆਂ ਅੱਖਾਂ

ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਕਪਿਲ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ 2004 ਵਿੱਚ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪਟੜੀ ਤੋਂ ਉਤਰ ਗਈ ਸੀ। ਕਪਿਲ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਕਿਹਾ, "ਜਦੋਂ ਮੈਂ ਪਹਿਲੀ ਵਾਰ 'ਲਾਫਟਰ ਚੈਲੇਂਜ' ਜਿੱਤਿਆ ਅਤੇ ਮੈਨੂੰ 10 ਲੱਖ ਦਾ ਚੈੱਕ ਮਿਲਿਆ, ਤਾਂ ਮੈਂ ਖੁਸ਼ ਹੋਣ ਦੀ ਬਜਾਏ ਰੋ ਰਿਹਾ ਸੀ ਕਿਉਂਕਿ ਮੇਰੇ ਪਿਤਾ ਇਹ ਸਭ ਦੇਖਣ ਲਈ ਮੇਰੇ ਕੋਲ ਨਹੀਂ ਸਨ। ਅੱਜ ਵੀ ਜਦੋਂ ਰਾਤ ਨੂੰ ਮੈਂ ਆਪਣੇ ਘਰ ਦੇ ਬਾਹਰ ਖੜ੍ਹ ਕੇ ਲੋਕਾਂ ਦੇ ਘਰਾਂ 'ਚੋਂ ਮੇਰੇ ਸ਼ੋਅ 'ਤੇ ਹੱਸਣ ਦੀਆਂ ਆਵਾਜ਼ਾਂ ਸੁਣਦਾ ਹਾਂ, ਤਾਂ ਮੈਨੂੰ ਪਾਪਾ ਦੀ ਬਹੁਤ ਯਾਦ ਆਉਂਦੀ ਹੈ।"


ਅੰਮ੍ਰਿਤਸਰ ਤੋਂ ਮੁੰਬਈ ਤੱਕ ਦਾ ਸਫ਼ਰ

ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਇੱਕ ਗਾਇਕ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਏ ਸਨ। ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਲਿਖਿਆ ਸੀ। 2007 ਵਿੱਚ 'ਲਾਫਟਰ ਚੈਲੇਂਜ' ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 'ਕਾਮੇਡੀ ਨਾਈਟਸ ਵਿਦ ਕਪਿਲ' ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਨੈੱਟਫਲਿਕਸ ਦੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਤੱਕ ਪਹੁੰਚ ਗਿਆ ਹੈ।

ਕਪਿਲ ਸ਼ਰਮਾ ਨੇ ਆਪਣੀ ਆਉਣ ਵਾਲੀ ਫਿਲਮ 'ਕਿਸ ਕਿਸ ਕੋ ਪਿਆਰ ਕਰੂ 2' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕੀਤੀ । ਉਨ੍ਹਾਂ ਦੀ ਇਹ ਹੱਡਬੀਤੀ ਸਾਬਤ ਕਰਦੀ ਹੈ ਕਿ ਸਫ਼ਲਤਾ ਦੇ ਸਿਖ਼ਰ 'ਤੇ ਬੈਠਾ ਇਨਸਾਨ ਵੀ ਅੰਦਰੋਂ ਕਈ ਵਾਰ ਬੇਹੱਦ ਇਕੱਲਾ ਹੁੰਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.