ਤਾਜਾ ਖਬਰਾਂ
ਮੰਗਲਵਾਰ ਦੁਪਹਿਰ Chandigarh ਦੇ ਭੀੜਭਾੜ ਵਾਲੇ ਸੈਕਟਰ-17 ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ HDFC Bank ਦੀ ਸ਼ਾਖਾ ਦੇ ਏਟੀਐਮ ਕੈਬਿਨ ਅੰਦਰ ਅਚਾਨਕ ਗੋਲੀ ਚੱਲ ਗਈ। ਘਟਨਾ ਦੌਰਾਨ ਏਟੀਐਮ ਵਿੱਚ ਨਕਦੀ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਜਾਰੀ ਸੀ ਅਤੇ ਡਿਊਟੀ ’ਤੇ ਮੌਜੂਦ ਗੰਨਮੈਨ ਨੇਤਰਪਾਲ ਕੈਬਿਨ ਦੇ ਦਰਵਾਜ਼ੇ ਕੋਲ ਬੈਠਾ ਸੀ।
ਪ੍ਰਾਰੰਭਿਕ ਜਾਣਕਾਰੀ ਮੁਤਾਬਿਕ, ਗੰਨਮੈਨ ਦੀ ਬੰਦੂਕ ਹੱਥੋਂ ਫਿਸਲ ਕੇ ਡਿੱਗ ਗਈ ਜਿਸ ਨਾਲ ਅਚਾਨਕ ਫਾਇਰ ਹੋ ਗਿਆ ਅਤੇ ਗੋਲੀ ਉਸਦੇ ਆਪਣੇ ਹੱਥ ’ਚ ਲੱਗੀ। ਗੋਲੀ ਦੀ ਆਵਾਜ਼ ਸੁਣਦੇ ਹੀ ਬੈਂਕ ਅੰਦਰ ਮੌਜੂਦ ਕਰਮਚਾਰੀਆਂ ਅਤੇ ਗਾਹਕਾਂ ਵਿੱਚ ਦਹਿਸ਼ਤ ਫੈਲ ਗਈ, ਜਦਕਿ ਨੇੜਲੇ ਸ਼ੋਅਰੂਮਾਂ ਦੇ ਲੋਕ ਵੀ ਬਾਹਰ ਆ ਗਏ। ਕੁਝ ਸਮੇਂ ਲਈ ਵੱਡੀ ਅਣਹੋਣੀ ਦਾ ਖ਼ਤਰਾ ਮਹਿਸੂਸ ਕੀਤਾ ਗਿਆ, ਪਰ ਬਾਅਦ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਇਹ ਇਕ ਹਾਦਸਾਤਮਕ ਘਟਨਾ ਸੀ।
ਜ਼ਖਮੀ ਗੰਨਮੈਨ ਨੂੰ ਤੁਰੰਤ ਇਲਾਜ ਲਈ PGIMER ਭੇਜਿਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਤੌਰ ’ਤੇ ਗੋਲੀਬਾਰੀ ਨੂੰ ਹਾਦਸਾ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.