IMG-LOGO
ਹੋਮ ਪੰਜਾਬ, ਰਾਸ਼ਟਰੀ, ਏਅਰਪੋਰਟ 'ਤੇ 10 ਰੁਪਏ 'ਚ ਚਾਹ: 'ਆਪ' ਸਾਂਸਦ ਰਾਘਵ ਚੱਢਾ...

ਏਅਰਪੋਰਟ 'ਤੇ 10 ਰੁਪਏ 'ਚ ਚਾਹ: 'ਆਪ' ਸਾਂਸਦ ਰਾਘਵ ਚੱਢਾ ਨੇ ਮੁੰਬਈ ਹਵਾਈ ਅੱਡੇ 'ਤੇ ਲਿਆ 'ਉੜਾਨ ਕੈਫੇ' ਦਾ ਆਨੰਦ, ਕਿਫਾਇਤੀ ਖਾਣੇ ਦੇ ਮਾਡਲ ਦੀ...

Admin User - Mar 30, 2026 02:20 PM
IMG

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ 'ਐਕਸ' (X) ਹੈਂਡਲ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮੁੰਬਈ ਹਵਾਈ ਅੱਡੇ 'ਤੇ ਸਿਰਫ਼ 10 ਰੁਪਏ ਵਿੱਚ ਚਾਹ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੋਸਟ ਕਰਦਿਆਂ ਕਿਹਾ, "ਮੈਂ ਮੁੰਬਈ ਹਵਾਈ ਅੱਡੇ 'ਤੇ 'ਉੜਾਨ ਯਾਤਰੀ ਕੈਫੇ' ਵਿੱਚ ਚਾਹ ਪੀਤੀ, ਉਹ ਵੀ ਸਿਰਫ਼ 10 ਰੁਪਏ ਵਿੱਚ।"


ਰਾਘਵ ਚੱਢਾ ਨੇ ਦੱਸਿਆ, "ਮੈਂ ਦਿੱਲੀ ਜਾ ਰਿਹਾ ਸੀ ਅਤੇ ਫਲਾਈਟ ਤੋਂ ਪਹਿਲਾਂ ਚਾਹ ਪੀਣਾ ਚਾਹੁੰਦਾ ਸੀ। ਉੱਥੇ ਮੈਂ ਕਈ ਯਾਤਰੀਆਂ ਨਾਲ ਗੱਲਬਾਤ ਕੀਤੀ। ਸਭ ਬਹੁਤ ਖੁਸ਼ ਸਨ ਅਤੇ ਇੱਕੋ ਗੱਲ ਕਹਿ ਰਹੇ ਸਨ: ਜੇਬ 'ਤੇ ਭਾਰੀ ਨਹੀਂ, ਵਧੀਆ ਸਰਵਿਸ ਅਤੇ ਪੈਸੇ ਵਸੂਲ। ਹਵਾਈ ਅੱਡੇ 'ਤੇ ਕਿਫਾਇਤੀ ਖਾਣਾ ਮੁਮਕਿਨ ਹੈ ਅਤੇ ਇਹ ਰਿਹਾ ਉਸਦਾ ਸਬੂਤ।" ਦੱਸ ਦੇਈਏ ਕਿ ਰਾਘਵ ਨੇ ਮੁੰਬਈ ਏਅਰਪੋਰਟ ਦੇ 'ਉੜਾਨ ਯਾਤਰੀ ਕੈਫੇ' ਵਿੱਚ 10 ਰੁਪਏ ਦੀ ਚਾਹ ਪੀ ਕੇ ਇਸ ਸਹੂਲਤ ਦੀ ਸ਼ਲਾਘਾ ਕੀਤੀ ਹੈ।


ਰਾਘਵ ਚੱਢਾ ਨੇ ਇਸ ਮੁੱਦੇ 'ਤੇ ਇਸ ਲਈ ਚਰਚਾ ਕੀਤੀ ਕਿਉਂਕਿ ਉਹ ਸੰਸਦ (ਰਾਜ ਸਭਾ) ਵਿੱਚ ਹਵਾਈ ਅੱਡਿਆਂ 'ਤੇ ਮਿਲਣ ਵਾਲੀਆਂ ਮਹਿੰਗੀਆਂ ਚੀਜ਼ਾਂ ਦਾ ਮੁੱਦਾ ਵਾਰ-ਵਾਰ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਹਵਾਈ ਅੱਡਿਆਂ 'ਤੇ ਮਹਿੰਗੇ ਖਾਣ-ਪੀਣ ਦੀ ਸ਼ਿਕਾਇਤ ਕੀਤੀ ਸੀ ਅਤੇ ਕਿਫਾਇਤੀ ਕੈਂਟੀਨ ਜਾਂ ਕੈਫੇ ਖੋਲ੍ਹਣ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਜੋਂ ਉਹ ਅਕਸਰ ਖਪਤਕਾਰਾਂ ਦੇ ਅਧਿਕਾਰਾਂ, ਮੱਧ ਵਰਗ 'ਤੇ ਆਰਥਿਕ ਬੋਝ ਅਤੇ ਸਿਹਤ ਵਰਗੇ ਰੋਜ਼ਾਨਾ ਦੇ ਮੁੱਦਿਆਂ 'ਤੇ ਕੇਂਦਰਿਤ ਰਹਿੰਦੇ ਹਨ।


'ਉੜਾਨ ਯਾਤਰੀ ਕੈਫੇ' ਕੇਂਦਰ ਸਰਕਾਰ ਦੀ ਇੱਕ ਪਹਿਲ ਹੈ, ਜਿਸ ਨੂੰ ਨਾਗਰਿਕ ਉਡਾਣ ਮੰਤਰਾਲੇ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ (AAI) ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸਦਾ ਮੁੱਖ ਉਦੇਸ਼ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਕਿਫਾਇਤੀ ਦਰਾਂ 'ਤੇ ਸਾਫ਼-ਸੁਥਰਾ ਅਤੇ ਮਿਆਰੀ ਖਾਣਾ-ਪੀਨਾ ਮੁਹੱਈਆ ਕਰਵਾਉਣਾ ਹੈ।


ਇਸ ਦੀ ਲੋੜ ਇਸ ਲਈ ਮਹਿਸੂਸ ਕੀਤੀ ਗਈ ਕਿਉਂਕਿ ਪਹਿਲਾਂ ਹਵਾਈ ਅੱਡਿਆਂ 'ਤੇ ਪਾਣੀ ਦੀ ਬੋਤਲ 100 ਰੁਪਏ ਅਤੇ ਸਮੋਸੇ ਵਰਗੇ ਸਨੈਕਸ 150 ਤੋਂ 200 ਰੁਪਏ ਤੱਕ ਮਿਲਦੇ ਸਨ, ਜਿਸ ਕਾਰਨ ਮੱਧ ਵਰਗ ਦੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ। 'ਉੜਾਨ ਯਾਤਰੀ ਕੈਫੇ' ਦੇ ਆਉਣ ਨਾਲ ਮੱਧ ਵਰਗ ਨੂੰ ਵੱਡੀ ਰਾਹਤ ਮਿਲੀ ਹੈ।


ਇਸ ਕੈਫੇ ਦੀ ਸ਼ੁਰੂਆਤ ਦਸੰਬਰ 2024 ਵਿੱਚ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਈ ਸੀ। ਸਰਕਾਰ ਦਾ ਟੀਚਾ ਹੈ ਕਿ 2026 ਤੱਕ ਦੇਸ਼ ਦੇ ਜ਼ਿਆਦਾਤਰ ਪ੍ਰਮੁੱਖ ਹਵਾਈ ਅੱਡਿਆਂ 'ਤੇ ਇਹ ਸਹੂਲਤ ਉਪਲਬਧ ਕਰਵਾਈ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.