ਤਾਜਾ ਖਬਰਾਂ
ਆਈਪੀਐਲ 2026 ਦੇ ਰੋਮਾਂਚਕ ਮੁਕਾਬਲੇ ਵਿੱਚ Punjab Kings ਨੇ Sunrisers Hyderabad ਨੂੰ 6 ਵਿਕਟਾਂ ਨਾਲ ਹਰਾਕੇ ਵੱਡੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ਵਿੱਚ 219/6 ਦਾ ਵੱਡਾ ਸਕੋਰ ਖੜ੍ਹਾ ਕੀਤਾ। Abhishek Sharma ਨੇ ਸਿਰਫ 28 ਗੇਂਦਾਂ ‘ਤੇ 74 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਉਸਨੇ Travis Head ਨਾਲ ਮਿਲ ਕੇ 120 ਦੌੜਾਂ ਦੀ ਸ਼ਾਨਦਾਰ ਓਪਨਿੰਗ ਸਾਂਝੇਦਾਰੀ ਕੀਤੀ, ਜਦਕਿ ਆਖ਼ਰੀ ਓਵਰਾਂ ਵਿੱਚ Heinrich Klaasen ਨੇ 39 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਟੋਟਲ ਤੱਕ ਪਹੁੰਚਾਇਆ।
ਜਵਾਬ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਜਿੱਥੇ Priyansh Arya (57) ਅਤੇ Prabhsimran Singh (51) ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਭਾਰੀ ਭਰਕਮ ਸਾਂਝੇਦਾਰੀ ਕੀਤੀ। ਹਾਲਾਂਕਿ, Shivam Kumar ਨੇ ਲਗਾਤਾਰ ਵਿਕਟਾਂ ਲੈ ਕੇ ਮੈਚ ਵਿੱਚ ਵਾਪਸੀ ਕਰਵਾਈ ਅਤੇ ਦੋਵੇਂ ਸੈਟ ਬੱਲੇਬਾਜ਼ਾਂ ਨੂੰ ਪਵੇਲਿਅਨ ਭੇਜ ਦਿੱਤਾ। ਇਸ ਦੌਰਾਨ ਕੁਝ ਸਮੇਂ ਲਈ ਮੈਚ ਸੰਤੁਲਿਤ ਦਿਖਾਈ ਦਿੱਤਾ।
ਪਰ ਮੱਧ ਕ੍ਰਮ ਵਿੱਚ ਕਪਤਾਨ Shreyas Iyer ਨੇ ਜ਼ਿੰਮੇਵਾਰੀ ਨਾਲ ਖੇਡਦੇ ਹੋਏ 33 ਗੇਂਦਾਂ ‘ਤੇ 69 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸਨੇ Nehal Wadhera ਨਾਲ ਮਿਲ ਕੇ ਟੀਮ ਨੂੰ ਦੁਬਾਰਾ ਮਜ਼ਬੂਤ ਸਥਿਤੀ ਵਿੱਚ ਲਿਆਂਦਾ ਅਤੇ ਜਿੱਤ ਵੱਲ ਮੋੜ ਦਿੱਤਾ। ਅੰਤ ਵਿੱਚ Shashank Singh ਨੇ ਜੇਤੂ ਦੌੜਾਂ ਬਣਾਈਆਂ ਅਤੇ ਪੰਜਾਬ ਨੇ 223/4 ਬਣਾਕੇ ਟੀਚਾ 7 ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ।
ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਟੂਰਨਾਮੈਂਟ ਵਿੱਚ ਆਪਣੀ ਪੋਜ਼ੀਸ਼ਨ ਮਜ਼ਬੂਤ ਕਰ ਲਈ ਹੈ ਅਤੇ ਅੰਕ-ਤਾਲਿਕਾ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਹੈਦਰਾਬਾਦ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਬੱਲੇਬਾਜ਼ਾਂ ਦੀ ਦਮਦਾਰ ਪ੍ਰਦਰਸ਼ਨ ਨਾਲ ਭਰਪੂਰ ਰਿਹਾ, ਜਿਸ ਵਿੱਚ ਪੰਜਾਬ ਦੇ ਬੱਲੇਬਾਜ਼ਾਂ ਨੇ ਦਬਾਅ ਹੇਠ ਸ਼ਾਨਦਾਰ ਪਿੱਛਾ ਕਰਦੇ ਹੋਏ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ।
Get all latest content delivered to your email a few times a month.