ਤਾਜਾ ਖਬਰਾਂ
ਵਿਸ਼ਵ ਪ੍ਰਸਿੱਧ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅੰਮ੍ਰਿਤਸਰ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਸਿੱਖ ਮਰਿਆਦਾ ਅਨੁਸਾਰ ਪੂਰੀ ਸਧਾਰਨਤਾ ਨਾਲ ਦਰਸ਼ਨ ਕੀਤੇ। ਚਿੱਟੇ ਸੁਟ ਵਿੱਚ ਸਿਰ ਢੱਕ ਕੇ ਉਹ ਇੱਕ ਆਮ ਸ਼ਰਧਾਲੂ ਵਾਂਗ ਲਾਈਨ ਵਿੱਚ ਖੜ੍ਹੀ ਰਹੀ। ਦਰਸ਼ਨਾਂ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਪਹੁੰਚੀ ਜਿੱਥੇ ਉਨ੍ਹਾਂ ਨੇ ਲਗਭਗ ਡੇਢ ਘੰਟਾ ਬਰਤਨ ਮਾਂਜਣ ਸਮੇਤ ਹੋਰ ਸੇਵਾਵਾਂ ਵਿੱਚ ਭਾਗ ਲਿਆ। ਅੰਮ੍ਰਿਤਸਰ ਵਿੱਚ ਆਪਣੀ ਆਉਣ ਵਾਲੀ ਫਿਲਮ ‘ਅਮਰੀ’ ਦੀ ਸ਼ੂਟਿੰਗ ਪੂਰੀ ਕਰਨ ਉਪਰੰਤ ਉਹ ਸਿੱਧਾ ਗੁਰੂ ਘਰ ਸ਼ੁਕਰਾਨਾ ਅਦਾ ਕਰਨ ਆਈ। ਇਹ ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੀ ਦੂਜੀ ਯਾਤਰਾ ਸੀ, ਜਿਸ ਨਾਲ ਉਨ੍ਹਾਂ ਦੀ ਆਧਿਆਤਮਿਕ ਭਾਵਨਾ ਅਤੇ ਨਿਮਰਤਾ ਸਪੱਸ਼ਟ ਹੁੰਦੀ ਹੈ।
ਪ੍ਰਿਯੰਕਾ ਚੋਪੜਾ ਦਾ ਜੀਵਨ ਸੰਘਰਸ਼ ਅਤੇ ਕਾਮਯਾਬੀ ਦੀ ਮਿਸਾਲ ਹੈ—ਬਰੇਲੀ ਤੋਂ ਸ਼ੁਰੂ ਹੋਇਆ ਸਫਰ ਉਨ੍ਹਾਂ ਨੂੰ 18 ਸਾਲ ਦੀ ਉਮਰ ਵਿੱਚ ‘ਮਿਸ ਵਰਲਡ’ ਬਣਾਉਂਦਾ ਹੈ ਅਤੇ ਫਿਰ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਉਹ ਆਪਣੀ ਵੱਖਰੀ ਪਛਾਣ ਬਣਾਉਂਦੀ ਹੈ। ਕਈ ਚੁਣੌਤੀਆਂ ਦੇ ਬਾਵਜੂਦ, ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਫਲਤਾ ਹਾਸਲ ਕਰਕੇ ਭਾਰਤੀ ਕਲਾਕਾਰਾਂ ਲਈ ਨਵੇਂ ਰਸਤੇ ਖੋਲ੍ਹੇ ਹਨ।
Get all latest content delivered to your email a few times a month.