ਤਾਜਾ ਖਬਰਾਂ
ਰਾਜਪੁਰਾ-ਸ਼ੰਭੂ ਰੇਲਵੇ ਲਾਈਨ 'ਤੇ 27 ਤਾਰੀਖ ਨੂੰ ਹੋਏ ਧਮਾਕੇ ਵਿੱਚ ਮਾਰੇ ਗਏ ਜਗਰੂਪ ਦੀ ਮ੍ਰਿਤਕ ਦੇਹ ਪਿਛਲੇ 8-9 ਦਿਨਾਂ ਤੋਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ, ਪਰ ਅਜੇ ਤੱਕ ਉਸਦਾ ਪੋਸਟਮਾਰਟਮ ਨਹੀਂ ਹੋ ਸਕਿਆ। ਇਸ ਦੇ ਪਿੱਛੇ ਮੁੱਖ ਕਾਰਨ ਜੀ.ਆਰ.ਪੀ. ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਚੱਲ ਰਹੀ ਕਾਗਜ਼ੀ ਕਾਰਵਾਈ ਦੀ ਉਲਝਣ ਹੈ।
ਪਰਿਵਾਰ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕਰਨ ਕਾਰਨ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ। ਨਿਯਮਾਂ ਅਨੁਸਾਰ 72 ਘੰਟਿਆਂ ਬਾਅਦ ਪੁਲਿਸ ਪੋਸਟਮਾਰਟਮ ਕਰਵਾ ਸਕਦੀ ਹੈ, ਪਰ ਇੱਥੇ ਅਧਿਕਾਰਤ ਮਨਜ਼ੂਰੀ ਨਾ ਮਿਲਣ ਕਾਰਨ ਪ੍ਰਕਿਰਿਆ ਅਟਕੀ ਹੋਈ ਹੈ।
ਜਦੋਂ ਜੀ.ਆਰ.ਪੀ. ਅਧਿਕਾਰੀ ਪੋਸਟਮਾਰਟਮ ਦੀ ਮਨਜ਼ੂਰੀ ਲਈ ਐਸ.ਡੀ.ਐਮ. ਕੋਲ ਪਹੁੰਚੇ, ਤਾਂ ਉਨ੍ਹਾਂ ਨੇ ਹੋਰ ਕਾਨੂੰਨੀ ਦਸਤਾਵੇਜ਼ਾਂ ਦੀ ਮੰਗ ਕਰ ਦਿੱਤੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਨਾਲ ਸੰਤੁਸ਼ਟ ਨਾ ਹੋਣ ਕਾਰਨ ਐਸ.ਡੀ.ਐਮ. ਨੇ ਫਾਈਲ ਨੂੰ ਅੱਗੇ ਨਹੀਂ ਵਧਾਇਆ। ਹੁਣ ਮਾਮਲਾ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਪਹੁੰਚ ਚੁੱਕਾ ਹੈ, ਜਿੱਥੇ ਅੰਤਿਮ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਦੇਰੀ ਨੇ ਪ੍ਰਸ਼ਾਸਨਿਕ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਇੱਕ ਮ੍ਰਿਤਕ ਦੀ ਦੇਹ ਦਿਨਾਂ ਤੱਕ ਮੁਰਦਾਘਰ ਵਿੱਚ ਪਈ ਰਹਿਣਾ ਸਿਸਟਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਚਿੰਤਾ ਪੈਦਾ ਕਰਦਾ ਹੈ। ਹੁਣ ਦੇਖਣਾ ਇਹ ਹੈ ਕਿ ਉੱਚ ਅਧਿਕਾਰੀ ਕਦੋਂ ਤੱਕ ਇਸ ਗੁੰਝਲ ਨੂੰ ਸੁਲਝਾਉਂਦੇ ਹਨ ਅਤੇ ਮਾਮਲੇ ਨੂੰ ਅੱਗੇ ਵਧਾਉਂਦੇ ਹਨ।
Get all latest content delivered to your email a few times a month.