IMG-LOGO
ਹੋਮ ਪੰਜਾਬ: ਬਰਨਾਲਾ ਦੇ 'ਚ ਹੰਗਾਮਾ: ਸਰਪੰਚ ਤੇ ਪੰਚ ਪੈਟਰੋਲ ਦੀ ਬੋਤਲ...

ਬਰਨਾਲਾ ਦੇ 'ਚ ਹੰਗਾਮਾ: ਸਰਪੰਚ ਤੇ ਪੰਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹੇ, ਵਿਧਾਇਕ ‘ਤੇ ਲਗਾਏ ਗੰਭੀਰ ਦੋਸ਼

Admin User - May 05, 2026 09:38 PM
IMG

ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਦੇ ਪਿੰਡ ਕਲਾਲ ਮਾਜਰਾ ਵਿੱਚ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸਰਪੰਚ ਜਗਜੀਵਨ ਸਿੰਘ ਅਤੇ ਇੱਕ ਪੰਚ ਗੁਰਚਰਨ ਸਿੰਘ ਨੇ ਪੈਟਰੋਲ ਦੀ ਬੋਤਲ ਸਮੇਤ ਪਾਣੀ ਦੀ ਉੱਚੀ ਟੈਂਕੀ ‘ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਉਹਨਾਂ ਦਾ ਵਿਰੋਧ ਪਿੰਡ ਦੀ ਪੰਚਾਇਤ ਨੂੰ ਭੰਗ ਕਰਕੇ ਐਡਮਿਨਿਸਟ੍ਰੇਟਰ ਨਿਯੁਕਤ ਕਰਨ ਦੇ ਫੈਸਲੇ ਖਿਲਾਫ ਹੈ। ਸਰਪੰਚ ਨੇ ਦੋਸ਼ ਲਗਾਇਆ ਕਿ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਦਬਾਅ ਹੇਠ ਉਸਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਕਿਉਂਕਿ ਉਹ ਬਲਾਕ ਸਮਿਤੀ ਚੋਣਾਂ ਵਿੱਚ ਪਾਰਟੀ ਹਾਰ ਦਾ ਬਦਲਾ ਲੈ ਰਹੇ ਹਨ।

ਉਧਰ ਸਰਪੰਚ ਦੇ ਹੱਕ ਵਿੱਚ ਪਿੰਡ ਵਾਸੀ ਅਤੇ ਕੁਝ ਸਿਆਸੀ ਲੋਕ ਵੀ ਟੈਂਕੀ ਹੇਠਾਂ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਹਨ। ਉਹਨਾਂ ਦੀ ਮੰਗ ਹੈ ਕਿ ਐਡਮਿਨਿਸਟ੍ਰੇਟਰ ਹਟਾ ਕੇ ਸਰਪੰਚ ਨੂੰ ਮੁੜ ਜ਼ਿੰਮੇਵਾਰੀ ਦਿੱਤੀ ਜਾਵੇ।

ਪ੍ਰਸ਼ਾਸਨ ਵੱਲੋਂ ਦੂਜੇ ਪਾਸੇ ਦਲੀਲ ਦਿੱਤੀ ਜਾ ਰਹੀ ਹੈ ਕਿ ਸਰਪੰਚ ਕੋਲ ਲੋੜੀਂਦਾ ਕੋਰਮ ਨਹੀਂ ਸੀ, ਇਸ ਲਈ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ। ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਗੱਲਬਾਤ ਜਾਰੀ ਹੈ ਪਰ ਹਾਲਾਤ ਅਜੇ ਵੀ ਤਣਾਅਪੂਰਨ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.