IMG-LOGO
ਹੋਮ ਅੰਤਰਰਾਸ਼ਟਰੀ: ਜਾਪਾਨ ਦੇ ਕਿਊਸ਼ੂ 'ਚ 7.1 ਤੀਬਰਤਾ ਦਾ ਭੂਚਾਲ: ਸੁਨਾਮੀ ਦਾ...

ਜਾਪਾਨ ਦੇ ਕਿਊਸ਼ੂ 'ਚ 7.1 ਤੀਬਰਤਾ ਦਾ ਭੂਚਾਲ: ਸੁਨਾਮੀ ਦਾ ਅਲਰਟ ਜਾਰੀ; ਮੈਕਸੀਕੋ 'ਚ ਵੀ ਝਟਕਿਆਂ ਨਾਲ ਹਿੱਲੀਆਂ ਇਮਾਰਤਾਂ

Admin User - Jul 28, 2026 02:17 PM
IMG

ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ਸਥਿਤ ਕੁਮਾਮੋਟੋ ਖੇਤਰ ਵਿੱਚ ਮੰਗਲਵਾਰ ਦੇਰ ਦੁਪਹਿਰ 7.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨੇ ਧਰਤੀ ਕੰਬਾ ਦਿੱਤੀ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ ਸ਼ਾਮ 4:29 ਵਜੇ ਆਏ ਇਸ ਭੂਚਾਲ ਦਾ ਕੇਂਦਰ ਸਮੁੰਦਰ ਦੀ ਸਤ੍ਹਾ ਤੋਂ ਮਹਿਜ਼ 10 ਕਿਲੋਮੀਟਰ ਦੀ ਡੂੰਘਾਈ 'ਚ ਸੀ, ਜਿਸ ਤੋਂ ਤੁਰੰਤ ਬਾਅਦ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਰਾਹਤ ਦੀ ਗੱਲ ਇਹ ਰਹੀ ਕਿ ਟੋਕੀਓ ਤੋਂ ਲਗਭਗ 900 ਕਿਲੋਮੀਟਰ ਦੂਰ ਵਾਪਰੀ ਇਸ ਘਟਨਾ ਵਿੱਚ ਫਿਲਹਾਲ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ, ਅਤੇ ਅਮਰੀਕੀ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਵੀ ਖੇਤਰੀ ਤੱਟਾਂ ਤੋਂ ਪਾਰ ਕਿਸੇ ਵੱਡੇ ਖ਼ਤਰੇ ਤੋਂ ਇਨਕਾਰ ਕੀਤਾ ਹੈ।


ਜਾਪਾਨ ਤੋਂ ਪਹਿਲਾਂ ਪਿਛਲੇ ਹਫ਼ਤੇ ਮੈਕਸੀਕੋ ਦੇ ਦੱਖਣੀ ਰਾਜ ਚਿਆਪਾਸ ਦੇ ਤੱਟਵਰਤੀ ਖੇਤਰ ਵਿੱਚ ਵੀ 7.4 ਤੀਬਰਤਾ ਦਾ ਭਿਆਨਕ ਭੂਚਾਲ ਦਰਜ ਕੀਤਾ ਗਿਆ ਸੀ। ਅਮਰੀਕੀ ਜੀਓਲੋਜੀਕਲ ਸਰਵੇ (USGS) ਅਨੁਸਾਰ ਪੁਏਰਟੋ ਮਾਡੇਰੋ ਨੇੜੇ 10 ਕਿਲੋਮੀਟਰ ਦੀ ਘੱਟ ਡੂੰਘਾਈ 'ਤੇ ਆਏ ਇਸ ਭੂਚਾਲ ਕਾਰਨ ਮੈਕਸੀਕੋ ਸਮੇਤ ਅਲ ਸਾਲਵਾਡੋਰ ਅਤੇ ਗੁਆਟੇਮਾਲਾ ਵਰਗੇ ਗੁਆਂਢੀ ਮੁਲਕਾਂ ਵਿੱਚ ਉੱਚੀਆਂ ਇਮਾਰਤਾਂ ਹਿੱਲਣ ਲੱਗੀਆਂ। ਉਸ ਸਮੇਂ ਵੀ ਪ੍ਰਸ਼ਾਸਨ ਵੱਲੋਂ ਸੁਨਾਮੀ ਦੀ ਹਾਈ ਅਲਰਟ ਚੇਤਾਵਨੀ ਜਾਰੀ ਕਰਨੀ ਪਈ ਸੀ।


ਭੂਚਾਲ ਦੀ ਗੰਭੀਰਤਾ ਨੂੰ ਮਾਪਣ ਵਾਲੇ ਰਿਕਟਰ ਸਕੇਲ 'ਤੇ ਤੀਬਰਤਾ ਦਾ ਅਸਰ ਵੱਖ-ਵੱਖ ਹੁੰਦਾ ਹੈ। 4 ਤੋਂ 4.9 ਤੀਬਰਤਾ ਤੱਕ ਘਰਾਂ ਦਾ ਸਮਾਨ ਡਿੱਗਣ ਲੱਗਦਾ ਹੈ, ਜਦਕਿ 5 ਤੋਂ 5.9 ਵਿੱਚ ਭਾਰੀ ਫਰਨੀਚਰ ਵੀ ਆਪਣੀ ਥਾਂ ਤੋਂ ਖਿਸਕ ਜਾਂਦਾ ਹੈ। 6 ਤੋਂ 6.9 ਦੀ ਤੀਬਰਤਾ ਇਮਾਰਤਾਂ ਦੀਆਂ ਨੀਂਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ 7 ਤੋਂ 7.9 ਤੀਬਰਤਾ ਦਾ ਭੂਚਾਲ ਵੱਡੀਆਂ ਇਮਾਰਤਾਂ ਨੂੰ ਢਾਹ ਕੇ ਤਬਾਹੀ ਮਚਾ ਦਿੰਦਾ ਹੈ। 8 ਤੋਂ ਵੱਧ ਤੀਬਰਤਾ ਦੇ ਝਟਕੇ ਸਮੁੰਦਰ 'ਚ ਸੁਨਾਮੀ ਲਿਆਉਂਦੇ ਹਨ, ਜਦਕਿ 9 ਤੋਂ ਉੱਪਰ ਦੀ ਤੀਬਰਤਾ ਪੂਰੇ ਦੇ ਪੂਰੇ ਸ਼ਹਿਰਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.