IMG-LOGO
ਹੋਮ ਪੰਜਾਬ: ਸੁਖਬੀਰ ਬਾਦਲ ਨੇ ਐਲਾਨੀ ਸ਼੍ਰੋਮਣੀ ਅਕਾਲੀ ਦਲ ਦੀ PAC ਕਮੇਟੀ,...

ਸੁਖਬੀਰ ਬਾਦਲ ਨੇ ਐਲਾਨੀ ਸ਼੍ਰੋਮਣੀ ਅਕਾਲੀ ਦਲ ਦੀ PAC ਕਮੇਟੀ, ਸੂਬੇ ਭਰ ਦੇ ਸੈਂਕੜੇ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

Admin User - Aug 12, 2026 07:55 PM
IMG

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (PAC) ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਸ ਕਮੇਟੀ ਵਿੱਚ ਸੀਨੀਅਰ, ਤਜਰਬੇਕਾਰ, ਮਿਹਨਤੀ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਨਾਲ ਜੁੜੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਨਵੀਂ PAC ਰਾਜਸੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ PAC ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਗੂਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਸੂਚੀ ਵਿੱਚ ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਮੋਹਾਲੀ, ਮਲੇਰਕੋਟਲਾ, ਪਟਿਆਲਾ, ਪਠਾਨਕੋਟ, ਰੋਪੜ੍ਹ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ ਅਤੇ ਤਰਨ ਤਾਰਨ ਸਮੇਤ ਕਈ ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹਨ।

ਅੰਮ੍ਰਿਤਸਰ ਤੋਂ ਮਘਵਿੰਦਰ ਸਿੰਘ ਖਾਪੜਖੇੜੀ, ਗੁਰਬੀਰ ਸਿੰਘ ਝਬਾਲ ਕਲਾਂ, ਨਿਰਮਲ ਸਿੰਘ ਧੂਲਕਾ, ਸੁਖਵਿੰਦਰ ਸਿੰਘ ਬੁਤਾਲਾ, ਲਾਲ ਹੁਸੈਨ, ਰਵਿੰਦਰਪਾਲ ਸਿੰਘ ਕੱਕੂ ਜੰਡਿਆਲਾ ਗੁਰੂ, ਰਣਬੀਰ ਸਿੰਘ ਰਾਣਾ ਲੋਪੋਕੇ, ਕਾਬਲ ਸਿੰਘ ਰਾਜਾਸਾਂਸੀ, ਤਰਸੇਮ ਸਿੰਘ ਚੰਗਿਆੜਾ, ਮਲਕੀਅਤ ਸਿੰਘ ਖਾਲਸਾ, ਹਰਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਸਮੇਤ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਬਠਿੰਡਾ ਤੋਂ ਦਲਜੀਤ ਸਿੰਘ ਬਰਾੜ, ਨਿਰਮਲ ਸਿੰਘ ਸੰਧੂ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਸਤਪਾਲ ਗਰਗ, ਕੰਵਰਜੀਤ ਸਿੰਘ ਰਾਮਨਗਰ, ਬਲਵੀਰ ਸਿੰਘ ਚਾਓਕੇ, ਹਰਮੋਹਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਕੋਰੇਆਣਾ, ਜਥੇਦਾਰ ਹਰਨੇਕ ਸਿੰਘ ਨਾਥਪੁਰਾ, ਸੁਖਰਾਜ ਸਿੰਘ ਰਾਜੀ ਅਤੇ ਸਿਕੰਦਰ ਸਿੰਘ ਲਹਿਰਾਬੇਗਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਬਰਨਾਲਾ ਤੋਂ ਰੁਪਿੰਦਰ ਸਿੰਘ ਸੰਧ, ਤੇਜਿੰਦਰ ਸਿੰਘ ਸੰਧੂ, ਬਾਬਾ ਬੂਟਾ ਸਿੰਘ ਤਾਜੋਕੇ, ਬੇਅੰਤ ਸਿੰਘ ਤਪਾ ਮੰਡੀ, ਬਚਿੱਤਰ ਸਿੰਘ ਧਾਲੀਵਾਲ ਅਤੇ ਜਗਦੇਵ ਸਿੰਘ ਬਧੇਛਾਂ ਦੇ ਨਾਮ ਸ਼ਾਮਲ ਹਨ। ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਬਸਤੀ ਰਾਮ ਲਾਲ, ਬਲਵਿੰਦਰ ਸਿੰਘ ਕੋਤਵਾਲ, ਜੋਗਾ ਸਿੰਘ ਮੁਰਕਵਾਲਾ, ਦਿਲਬਾਗ ਸਿੰਘ ਵਿਰਕ, ਪ੍ਰੀਤਮ ਸਿੰਘ ਬਾਠ, ਨਿਸ਼ਾਨ ਸਿੰਘ ਝਾੜੀਵਾਲਾ, ਜਸਪਾਲ ਸਿੰਘ ਤਲਵੰਡੀ ਨਿਪਾਲਾ ਅਤੇ ਨਿਰਵੈਰ ਸਿੰਘ ਉਪਲ ਨੂੰ ਕਮੇਟੀ ਵਿੱਚ ਜਗ੍ਹਾ ਮਿਲੀ ਹੈ।

ਫਰੀਦਕੋਟ ਤੋਂ ਕੁਲਤਾਰ ਸਿੰਘ ਬਰਾੜ, ਪਰਤਾਪ ਸਿੰਘ ਨੰਗਲ, ਮੈਂਗਲ ਸਿੰਘ ਢਿੱਲਵਾਂ, ਸਿਕੰਦਰ ਸਿੰਘ ਗਿੱਲ, ਲਛਮਣ ਸਿੰਘ ਬਰਾੜ, ਜਗਤਾਰ ਸਿੰਘ, ਪਰਮਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਅਹਿਲ ਨੂੰ ਸ਼ਾਮਲ ਕੀਤਾ ਗਿਆ ਹੈ। ਫਾਜ਼ਿਲਕਾ ਤੋਂ ਬੂੜ ਸਿੰਘ, ਸੁਖਜਿੰਦਰ ਸਿੰਘ ਕੰਧਵਾਲਾ, ਵਿਨੋਦ ਮੇਘਵਾਲ, ਜਥੇਦਾਰ ਕੌਰ ਸਿੰਘ, ਗੁਰਲਾਲ ਸਿੰਘ ਦਾਨੇਵਾਲੀਆ ਅਤੇ ਅਸ਼ੋਕ ਕੁਮਾਰ ਆਹੁਜਾ ਦੇ ਨਾਮ ਹਨ।

ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਵੀ ਕਈ ਸੀਨੀਅਰ ਅਤੇ ਸਥਾਨਕ ਪੱਧਰ ’ਤੇ ਸਰਗਰਮ ਆਗੂਆਂ ਨੂੰ PAC ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਤੋਂ ਮਲਕੀਤ ਸਿੰਘ ਬਿੱਲੀ ਬੜੈਚ, ਬਲਵਿੰਦਰ ਸਿੰਘ ਬਿੱਲੀ ਚਾਹਰਮੀ, ਮਹਾਂ ਸਿੰਘ ਰਸੂਲਪੁਰ, ਜਸਵੀਰ ਸਿੰਘ ਰੁੜਕਾ, ਅਵਤਾਰ ਸਿੰਘ ਘੁੰਮਣ, ਸਾਬਕਾ ਮੇਅਰ ਸੁਰੇਸ਼ ਸਹਿਗਲ, ਵਿਨੋਦ ਕੌਲ, ਮਨਬੀਰ ਸਿੰਘ ਅਕਾਲੀ, ਮਨਿੰਦਰਪਾਲ ਸਿੰਘ ਗੁੰਬਰ, ਦਲਵਿੰਦਰ ਸਿੰਘ ਬੜਿੰਗ, ਕੁਲਵੰਤ ਸਿੰਘ ਬੋਬੀ ਅਤੇ ਚਰਨਜੀਤ ਸਿੰਘ ਚੱਢਾ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਕਪੂਰਥਲਾ ਤੋਂ ਜਗਤਾਰ ਸਿੰਘ ਜਲੋਵਾਲ, ਜਸਵੰਤ ਸਿੰਘ ਬਰਿੰਦਪੁਰ, ਪਰਮਿੰਦਰ ਸਿੰਘ ਨੰਗਲ ਮੱਝਾ, ਤਜਿੰਦਰਪਾਲ ਸਿੰਘ ਪਾਂਛਟਾ, ਗੁਰਮੀਤ ਸਿੰਘ ਬਡਵਾਲ ਅਤੇ ਬਹਾਦਰ ਸਿੰਘ ਸੰਗਤਪੁਰਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਤੋਂ ਸਭ ਤੋਂ ਵੱਧ ਆਗੂਆਂ ਨੂੰ PAC ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਰਮਿੰਦਰ ਸਿੰਘ ਰੰਗੀਆਂ ਗਿੱਲ, ਪ੍ਰੇਮ ਸਿੰਘ ਹਰਨਾਮਪੁਰਾ, ਬਲਦੇਵ ਸਿੰਘ ਬੀੜ ਗੱਗੜਾ, ਡਾ. ਸੁਖਪਾਲ ਸਿੰਘ ਈਸੇਵਾਲ, ਦਵਿੰਦਰਜੀਤ ਸਿੰਘ ਸਿੱਧੂ, ਦੀਪਇੰਦਰ ਸਿੰਘ ਭੰਡਾਰੀ, ਪਰਮਿੰਦਰ ਸਿੰਘ ਚੀਮਾ, ਰਛਪਾਲ ਸਿੰਘ, ਇੰਦਰਪਾਲ ਸਿੰਘ ਮਰਵਾਹਾ, ਹਰਪ੍ਰੀਤ ਸਿੰਘ ਡੰਗ, ਸਵਰਨ ਸਿੰਘ ਮਹੌਲੀ, ਰਜਿੰਦਰ ਸਿੰਘ ਭਾਟੀਆ, ਸਰਬਜੀਤ ਸਿੰਘ ਲਾਡੀ, ਡਾ. ਅਸ਼ਵਨੀ ਪਾਸੀ, ਬਲਵੰਤ ਸਿੰਘ ਘਲੋਟੀ, ਮਨਜੀਤ ਸਿੰਘ ਘੁਡਾਣੀ, ਜਸਵੀਰ ਸਿੰਘ ਨਿਜਾਮਪੁਰ, ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਯਸ਼ਪਾਲ ਬਿੱਲ, ਜਗਜੀਤ ਸਿੰਘ ਤਲਵੰਡੀ, ਅਮਰਜੀਤ ਸਿੰਘ, ਕੁਲਦੀਪ ਸਿੰਘ ਖਾਲਸਾ, ਠਾਕੁਰ ਵਿਸ਼ਵਾਨਾਥ, ਹਰਪਾਲ ਸਿੰਘ ਕੋਹਲੀ, ਰਵਿੰਦਰਪਾਲ ਸਿੰਘ ਖਾਲਸਾ, ਪਰਮਜੀਤ ਸਿੰਘ, ਸਚਿਨ ਅਰੋੜਾ, ਦਲਵਿੰਦਰ ਸਿੰਘ ਘੁੰਮਣ, ਬਲਦੇਵ ਸਿੰਘ ਭੱਲਾ, ਆਲਮਦੀਪ ਸਿੰਘ ਮੱਲਮਾਜਰਾ, ਹਰਜੀਤ ਸਿੰਘ ਸ਼ੇਰੀਆਂ, ਟਹਿਲ ਸਿੰਘ ਔਜਲਾ, ਸਤਿੰਦਰਜੀਤ ਸਿੰਘ ਬਜਰਾ, ਇਕਬਾਲ ਸਿੰਘ ਕੰਨਗੋ, ਸੁਰਿੰਦਰ ਕੁਮਾਰ ਤਾਂਗੜੀ, ਗੁਰਮੀਤ ਸਿੰਘ ਫੋਕਲ ਪੁਆਇੰਟ, ਡਾ. ਨਛੱਤਰ ਸਿੰਘ, ਜਤਿੰਦਰ ਸਿੰਘ ਇਕੋਲਾਹਾ ਅਤੇ ਜਗਦੀਪ ਸਿੰਘ ਨਵਾਂ ਪਿੰਡ ਸ਼ਾਮਲ ਹਨ।

ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਤੋਂ ਵੀ ਵੱਡੀ ਗਿਣਤੀ ਵਿੱਚ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮੋਹਾਲੀ ਤੋਂ ਪ੍ਰੀਤਮ ਸਿੰਘ, ਬੀਬੀ ਸਤਵੰਤ ਕੌਰ ਜੌਹਲ, ਹਰਦੀਪ ਸਿੰਘ ਖਿਜ਼ਰਾਬਾਦ, ਸ਼ਮਸ਼ੇਰ ਸਿੰਘ ਬਡਾਲੀ, ਜਸਪਾਲ ਸਿੰਘ ਸਰਪੰਚ, ਭੁਪਿੰਦਰ ਸਿੰਘ ਸੈਣੀ, ਬੱਲੂ ਰਾਣਾ ਅਤੇ ਰਜਿੰਦਰ ਸਿੰਘ ਈਸਾਪੁਰ ਦੇ ਨਾਮ ਹਨ।

ਮਲੇਰਕੋਟਲਾ ਤੋਂ ਚੌਧਰੀ ਮੁਹੰਮਦ ਸ਼ਮਸ਼ਾਦ, ਦੁਰਗੇਸ਼ ਸੂਦ, ਜਗਤਾਰ ਸਿੰਘ ਮੰਡੇਰ ਅਤੇ ਮਨਸ਼ਾਂਤ ਸਿੰਘ ਢੀਂਡਸਾ ਨੂੰ PAC ਵਿੱਚ ਸ਼ਾਮਲ ਕੀਤਾ ਗਿਆ ਹੈ। ਪਟਿਆਲਾ ਤੋਂ ਅਮਰਜੀਤ ਸਿੰਘ ਬਠਲਾ, ਗੁਰਮੀਤ ਸਿੰਘ ਬਹਿਲ, ਗੁਰਭੈ ਸਿੰਘ ਮਾਨ, ਪਰਮਿੰਦਰ ਸਿੰਘ ਸ਼ੋਰੀ, ਮਲਵਿੰਦਰ ਸਿੰਘ ਝਿੱਲ, ਜਸਵੰਤ ਸਿੰਘ ਟਿਵਾਣਾ, ਕੁਲਵੰਤ ਸਿੰਘ ਬਾਜਵਾ, ਸਾਧੂ ਸਿੰਘ ਖਲੋਰ, ਜਸਬੀਰ ਸਿੰਘ ਜੱਸੀ, ਅਸ਼ੋਕ ਕੁਮਾਰ ਬਾਂਸਲ, ਗੁਰਦਿਆਲਇੰਦਰ ਸਿੰਘ ਬਿੱਲੂ, ਲਾਲ ਸਿੰਘ ਮਰਦਾਂਪੁਰ, ਅਜੈਬ ਸਿੰਘ ਮਜੌਲੀ, ਬਲਵਿੰਦਰ ਸਿੰਘ ਦਾਨੀਪੁਰ ਅਤੇ ਗੁਰਧਿਆਨ ਸਿੰਘ ਭਾਨਰੀ ਨੂੰ ਸ਼ਾਮਲ ਕੀਤਾ ਗਿਆ ਹੈ।

ਪਠਾਨਕੋਟ, ਰੋਪੜ੍ਹ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀ ਪਾਰਟੀ ਦੇ ਕਈ ਆਗੂਆਂ ਨੂੰ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਤੋਂ ਰੁਪਿੰਦਰ ਸਿੰਘ ਰੰਧਾਵਾ, ਹਰਵਿੰਦਰ ਸਿੰਘ ਕਾਕੜਾ, ਧਰਮਿੰਦਰ ਸਿੰਘ ਦੁੱਲਟ, ਖੁਸ਼ਹਾਲ ਸਿੰਘ ਬੀਰਕਲਾਂ, ਹਰਜਿੰਦਰ ਸਿੰਘ ਗੱਗੀ, ਜਥੇਦਾਰ ਗੁਰਬਚਨ ਸਿੰਘ ਘਨੌਰੀ ਕਲਾਂ, ਦੀਪਇੰਦਰ ਸਿੰਘ ਲੋਹਾਰਮਾਜਰਾ, ਹਰਪਾਲ ਸਿੰਘ ਖਡਿਆਲ, ਬਲਵਿੰਦਰ ਸਿੰਘ ਕੌਹਰੀਆਂ, ਸੂਰਜ ਮੱਲ ਗੁਲਾੜੀ ਅਤੇ ਜਥੇਦਾਰ ਗੁਰਦੀਪ ਸਿੰਘ ਮਕੋਰੜ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।

ਤਰਨ ਤਾਰਨ ਤੋਂ ਪ੍ਰਭਜੋਤ ਸਿੰਘ ਕੋਟ ਧਰਮ ਚੰਦ, ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਦਲਬੀਰ ਸਿੰਘ ਜਹਾਂਗੀਰ ਅਤੇ ਸਿਕੰਦਰ ਸਿੰਘ ਵਰਾਣਾ ਦੇ ਨਾਮ PAC ਵਿੱਚ ਸ਼ਾਮਲ ਹਨ।

ਪਾਰਟੀ ਵੱਲੋਂ ਜਾਰੀ ਕੀਤੀ ਇਸ ਸੂਚੀ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਆਗੂਆਂ ਨੂੰ ਸ਼ਾਮਲ ਕਰਕੇ ਸੰਗਠਨ ਨੂੰ ਜ਼ਿਲ੍ਹਾ ਅਤੇ ਹਲਕਾ ਪੱਧਰ ਤੱਕ ਮਜ਼ਬੂਤ ਕਰਨ ਦਾ ਸੰਕੇਤ ਦਿੱਤਾ ਗਿਆ ਹੈ। ਨਵੀਂ PAC ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਰਾਜਨੀਤਿਕ ਰਣਨੀਤੀ, ਸੰਗਠਨਾਤਮਕ ਗਤੀਵਿਧੀਆਂ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਪਾਰਟੀ ਦੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.