ਤਾਜਾ ਖਬਰਾਂ
ਭਾਰਤੀ ਪੁਰਸ਼ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਰਾਨ ਨੂੰ ਫਾਈਨਲ ਮੁਕਾਬਲੇ ਵਿੱਚ 40-34 ਨਾਲ ਹਰਾ ਕੇ Aichi–Nagoya Asian Games 2026 ਦਾ ਸੋਨ ਤਮਗਾ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਕਬੱਡੀ ਦਾ ਆਪਣਾ ਦਬਦਬਾ ਮੁੜ ਕਾਇਮ ਰੱਖਿਆ।
ਏਸ਼ਿਆਈ ਖੇਡਾਂ ਵਿੱਚ ਇਹ ਭਾਰਤ ਦਾ ਪੁਰਸ਼ ਕਬੱਡੀ ਵਿੱਚ 9ਵਾਂ ਸੋਨ ਤਮਗਾ ਹੈ। 1990 ਵਿੱਚ ਕਬੱਡੀ ਨੂੰ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਭਾਰਤ ਨੇ 10 ਐਡੀਸ਼ਨਾਂ ਵਿੱਚੋਂ 9 ਵਾਰ ਸੋਨੇ ਦਾ ਤਮਗਾ ਜਿੱਤਿਆ ਹੈ। ਸਿਰਫ਼ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਭਾਰਤ ਸੋਨ ਤੋਂ ਖੁੰਝਿਆ ਸੀ, ਜਦੋਂ ਇਰਾਨ ਨੇ ਖ਼ਿਤਾਬ ਆਪਣੇ ਨਾਮ ਕੀਤਾ ਸੀ। ਇਸ ਤੋਂ ਬਾਅਦ 2022 ਹੈਂਗਝੋਉ ਖੇਡਾਂ ਵਿੱਚ ਭਾਰਤ ਨੇ ਦੁਬਾਰਾ ਸੋਨ ਤਮਗਾ ਜਿੱਤਿਆ।
ਭਾਰਤ ਲਈ ਇਹ ਦਿਨ ਇਸ ਕਰਕੇ ਵੀ ਯਾਦਗਾਰ ਰਿਹਾ ਕਿਉਂਕਿ ਪੁਰਸ਼ ਟੀਮ ਤੋਂ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਮਹਿਲਾ ਟੀਮ ਨੇ ਵੀ ਆਪਣਾ ਏਸ਼ਿਆਈ ਖੇਡਾਂ ਦਾ ਖ਼ਿਤਾਬ ਬਰਕਰਾਰ ਰੱਖਿਆ।
ਇਸ ਤਰ੍ਹਾਂ Aichi–Nagoya 2026 ਵਿੱਚ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵੇਂ ਕਬੱਡੀ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤ ਕੇ ਗੋਲਡਨ ਡਬਲ ਪੂਰਾ ਕੀਤਾ।
Get all latest content delivered to your email a few times a month.